Sun, 31 May 2026

ਹਲਕਾ ਵਿਧਾਨ ਸਭਾ ਵੈਸਟ ਦੇ ਬਾਬਾ ਬੁੱਢਾ ਜੀ ਪੁੱਲ ਸ਼ਾਮ 7 ਵਜੇ ਤੋਂ ਬਾਅਦ ਹਨੇਰੇ ਚ ਡੁੱਬ ਜਾਂਦਾ ਹੈ :ਬਲਵੀਰ ਕੌਰ 

ਇਸ ਸਮੱਸਿਆ ਨੂੰ ਲੈ ਕੇ ਸੋਮਵਾਰ ਨੂੰ ਮੇਹਰ ਵਨੀਤ ਧੀਰ ਹੋਣਾਂ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 10 ਮਈ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਤੋਂ ਸੀਨੀਅਰ ਆਪ ਮਹਿਲਾ ਆਗੂ ਅਤੇ ਸੋਸ਼ਲ ਵਰਕਰ ਬਲਬੀਰ ਕੌਰ ਹੁਣਾਂ ਨੇ ਦੱਸਿਆ ਹੈ ਕਿ ਹਲਕਾ ਵਿਧਾਨ ਸਭਾ ਵੈਸਟ ਦੇ ਬਾਬਾ ਬੁੱਢਾ ਜੀ ਪੁੱਲ ਸ਼ਾਮ 7 ਵਜੇ ਤੋਂ ਬਾਅਦ ਹਨੇਰੇ ਚ ਡੁੱਬ ਜਾਂਦਾ ਹੈ ਇਥੋਂ ਹਜ਼ਾਰਾਂ ਹੀ ਲੋਕ ਆਉਂਦੇ ਜਾਂਦੇ ਹਨ ਅਤੇ ਪੈਦਲ ਲੋਕੀ ਕੰਮ ਕਾਰਾਂ ਤੋਂ ਆਉਂਦੇ ਨੇ ਕਿਉਂਕਿ ਲੈਦਰ ਕੰਪਲੈਕਸ ਜੋ ਕਿ ਬਹੁਤ ਸਾਰੀ ਲੇਬਰ ਉਥੇ ਫੈਕਟਰੀਆਂ ਵਿੱਚ ਕੰਮ ਕਰਦੀ ਹੈ ਰਾਤ ਵੇਲੇ ਉਹਨਾਂ ਨੂੰ ਹਨੇਰੇ ਵਿੱਚ ਲੰਘਣਾ ਪੈਂਦਾ ਹੈ ਲੁੱਟ ਖੋਹ ਦਾ ਵੀ ਖਤਰਾ ਹੈ ਕਈ ਵਾਰ ਦਾ ਹੋ ਚੁੱਕੀਆਂ ਹਨ ਨਗਰ ਨਿਗਮ ਨੂੰ ਚਾਹੀਦਾ ਹੈਗੀ ਇੱਥੇ ਜਿਹੜੀ ਇੱਕ ਤਾਂ ਵੱਡੀ ਲਾਈਟ ਲਗਾਈ ਹੋਈ ਹੈ ਉਹ ਕਦੀ ਜਗਦੀ ਹੈ ਕਦੀ ਨਹੀਂ ਜਗਦੀ ਇਹਨੂੰ ਪ੍ਰੋਪਰ ਤਰੀਕੇ ਨਾਲ ਠੀਕ ਭਾਲ ਕੀਤੀ ਜਾਵੇ ਜਿਹੜੇ ਰਾਤ ਨੂੰ ਲੋਕ ਜੋ ਕੰਮਾਂ ਕਾਰਾਂ ਤੋਂ ਆਉਂਦੇ ਜਾਂਦੇ ਹਨ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਦੂਜੇ ਪਾਸੇ ਉਹਨਾਂ ਨੇ ਦੱਸਿਆ ਹੈ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੋਂ ਜਦੋਂ ਨਾਗਰਾ ਫਾਟਕ ਤੋਂ ਮਕਸੂਦਾਂ ਸਬਜੀ ਮੰਡੀ ਜਾਂਦੇ ਹਾਂ ਤਾਂ ਉੱਥੇ ਵੀ ਕਈ ਲਾਈਟਾਂ ਜੋ ਖਰਾਬ ਹਨ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜੋ ਸਬਜੀ ਵੇਚਣ ਵਾਲੇ ਕਲੋਨੀਆਂ ਮਹੱਲਿਆਂ ਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਜਿਹੜੀਆਂ ਵਾਲੇ ਫਾਟਕ ਤੋਂ ਮਕਸੂਦਾਂ ਮੰਡੀ ਵੱਲ ਜਾਂਦੇ ਹਨ ਹਨੇਰੇ ਵਿੱਚ ਉਹਨਾਂ ਨੂੰ ਲੁੱਟ ਖੋਹ ਦਾ ਖਤਰਾ ਰਹਿੰਦਾ ਹੈ ਨਾਗਰਾ ਮਕਸੂਦਾ ਸਬਜੀ ਮੰਡੀ ਚਾਹੇ ਨੌਰਥ ਵਿੱਚ ਪੈਂਦੀ ਹੋਵੇ ਪਰ ਫਿਰ ਵੀ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਧਰ ਵੀ ਲੇਬਰ ਬਹੁਤ ਜਿਆਦੀ ਵੀ ਰਹਿੰਦੀ ਹੈ ਅਤੇ ਫੈਕਟਰੀਆਂ ਤੋਂ ਜਾਂ ਸਬਜ਼ੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਹਨੇਰੇ ਵਿੱਚ ਲੰਘਣਾ ਮੁਸ਼ਕਿਲ ਆਉਂਦੀ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇੱਥੇ ਲਾਈਟਾਂ ਦਾ ਪ੍ਰੋਪਰ ਧਿਆਨ ਦੇਣਾ ਚਾਹੀਦਾ ਕਿ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਸ ਸਬੰਧ ਵਿੱਚ ਸੋਮਵਾਰ ਨੂੰ ਮੇਹਰ ਵਨੀਤ ਧੀਰ ਹੋਣਾਂ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ ਜਿਹੜੀਆਂ ਲਾਈਟਾਂ ਖਰਾਬ ਹਨ ਠੀਕ ਕੀਤਾ ਜਾਵੇ ਜੇ ਪੁਰਾਣੀਆਂ ਹਨ ਤਾਂ ਨਵੀਆਂ ਲਗਾਈਆਂ ਜਾਣ ।


220

Share News

Comments

No comments yet.



Latest News

Number of Visitors - 164086