Saturday, 31 Jan 2026

ਆਪ) ਸਰਕਾਰ ਵੱਲੋਂ ਅਸ਼ਟਾਮ ਡਿਊਟੀ ਲਗਾਉਣ ਅਤੇ ਮੁਖ਼ਤਿਆਰਨਾਮਿਆਂ ਰਾਹੀਂ ਜਾਇਦਾਦ ਦੀ ਮਲਕੀਅਤ ਤਬਦੀਲ ਕਰਨ ’ਤੇ ਦੋ ਫੀਸਦੀ ਅਸ਼ਟਾਮ ਡਿਊਟੀ ਲਗਾਉਣ ਦੀ ਨਿਖੇਧੀ ਕੀਤੀ

ਜਲੰਧਰ 6 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅਸ਼ਟਾਮ ਡਿਊਟੀ ਲਗਾਉਣ ਅਤੇ ਮੁਖ਼ਤਿਆਰਨਾਮਿਆਂ ਰਾਹੀਂ ਜਾਇਦਾਦ ਦੀ ਮਲਕੀਅਤ ਤਬਦੀਲ ਕਰਨ ’ਤੇ ਦੋ ਫੀਸਦੀ ਅਸ਼ਟਾਮ ਡਿਊਟੀ ਲਗਾਉਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਜਿਸਨੇ ਆਮ ਲੋਕਾਂ ਦੀ ਪ੍ਰਤੀਨਿਧਤਾ ਕਰਨੀ ਹੁੰਦੀ ਹੈ, ਉਹ ਅਜਿਹੇ ਟੈਕਸ ਲਗਾ ਕੇ ਆਮ ਲੋਕਾਂ ’ਤੇ ਬੋਝ ਪਾ ਰਹੀ ਹੈ ਜਿਹਨਾਂ ਬਾਰੇ ਪਹਿਲਾਂ ਕਦੇ ਸੁਣਿਆ ਹੀ ਨਹੀਂ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਇਹਨਾਂ ਦੋ ਫੈਸਲਿਆਂ ਦੀ ਬਦੌਲਤ ਪੰਜਾਬ ਦੀ ਆਮ ਜਨਤਾ ਸਿਰ 1100 ਕਰੋੜ ਰੁਪਏ ਦਾ ਬੋਝ ਪੈ ਜਾਵੇਗਾ ਜਦੋਂ ਕਿ ਲੋਕ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਹੋਣ ਦਾ ਖਮਿਆਜ਼ਾ ਭੁਗਤ ਰਹੇ ਹਨ।

ਸਰਦਾਰ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਆਪ ਸਰਕਾਰ ਰੋਜ਼ਾਨਾ ਆਮ ਆਦਮੀ ’ਤੇ ਟੈਕਸ ਥੋਪਣ ਦੇ ਢੰਗ ਤਰੀਕੇ ਲੱਭ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਭਾਰਤੀ ਅਸ਼ਟਾਮ ਐਕਟ ਵਿਚ ਸੋਧ ਕਰ ਕੇ ਬੈਂਕਾਂ ਦੇ ਨਾਲ-ਨਾਲ ਕਰਜ਼ੇ ਦੇਣ ਵਾਲੀਆਂ ਕੰਪਨੀਆਂ ਵੱਲੋਂ ਦਿੱਤੇ ਜਾਂਦੇ ਕਰਜ਼ ’ਤੇ 0.25 ਫੀਸਦੀ ਅਸ਼ਟਾਮ ਡਿਊਟੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਵਾਹਨ ਅਤੇ ਘਰੇਲੂ ਕਰਜ਼ਾ ਦੋਵੇਂ ਮਹਿੰਗੇ ਹੋ ਜਾਣਗੇ 

ਸਰਦਾਰ ਰਾਜਪਾਲ ਨੇ ਕਿਹਾ ਕਿ ਸਰਕਾਰ ਨੇ ਮੁਖ਼ਤਿਆਰਨਾਮੇ ਆਮ ਤੇ ਖਾਸ ਰਾਹੀਂ ਜਾਇਦਾਦ ਦੀ ਮਲਕੀਅਤ ਤਬਦੀਲੀ ’ਤੇ ਵੀ ਦੋ ਫੀਸਦੀ ਅਸ਼ਟਾਮ ਡਿਊਟੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਉਹਨਾਂ ਲੋਕਾਂ ’ਤੇ ਬੇਲੋੜਾ ਬੋਝ ਪਾਇਆ ਗਿਆ ਹੈ, ਜੋ ਆਪਣੇ ਸਗੇ ਰਿਸ਼ਤੇਦਾਰਾਂ ਦੇ ਨਾਂ ਜਾਇਦਾਦਾਂ ਤਬਦੀਲ ਕਰਵਾਉਂਦੇ ਹਨ।

ਸਰਦਾਰ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਪੰਜਾਬ ਦੇ ਟੈਕਸ ਦਾਤਿਆਂ ਦਾ ਪੈਸਾ ਕਿਥੇ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੋ ਸਾਲਾਂ ਵਿਚ ਵਿਕਾਸ ਜਾਂ ਬੁਨਿਆਦੀ ਢਾਂਚੇ ਦੀ ਸਿਰਜਣਾ ਦੇ ਨਾਂ ’ਤੇ ਇਸ ਸਰਕਾਰ ਕੋਲ ਵਿਖਾਉਣ ਲਈ ਕੱਖ ਨਹੀਂ ਹੈ।

ਉਹਨਾਂ ਕਿਹਾ ਕਿ ਅਕਾਲੀ ਦਲ ਦੀ ਮੰਗ ਹੈ ਕਿ ਭਾਰਤੀ ਅਸ਼ਟਾਮ ਐਕਟ ਤੇ ਰਜਿਸਟਰੇਸ਼ਨ ਬਿੱਲ ਰਾਹੀਂ ਲਗਾਈ ਗਈ ਅਸ਼ਟਾਮ ਡਿਊਟੀ ਤੁਰੰਤ ਵਾਪਸ ਲਈ ਜਾਵੇ ! ਇਸ ਨਾਲ਼ ਆਮ ਲੋਕਾਂ ਲਈ ਵਾਹਨ ਤੇ ਘਰ ਲੈਣੇ ਮਹਿੰਗਾ ਹੋ ਜਾਣਗੇ!


23

Share News

Login first to enter comments.

Latest News

Number of Visitors - 136166