Wed, 09 Sep 2026
Post Details

ਬਾਬਾ ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਅਤੇ ਉਹਨਾਂ ਦੀ ਟੀਮ ਨੇ ਮੇਅਰ ਵਨੀਤ ਧੀਰ ਅਤੇ ਰਾਜਵਿੰਦਰ ਕੌਰ ਥਿਆੜਾ ਨੂੰ ਬਾਬਾ ਸੋਡਲ ਮੇਲੇ ਦਾ ਦਿੱਤਾ ਸੱਦਾ ਪੱਤਰ ।

25 ਸਤੰਬਰ ਨੂੰ ਮਨਾਇਆ ਜਾਵੇਗਾ ਬਾਬਾ ਸੋਡਲ ਦਾ ਮੇਲਾ ।

ਜਲੰਧਰ ਅੱਜ ਮਿਤੀ 9 ਸਤੰਬਰ (ਸੋਨੂੰ) : ਸ੍ਰੀ ਸਿੱਧ ਬਾਬਾ ਸੋਡਲ ਮੇਲਾ ਜੋ ਕਿ 25 ਸਤੰਬਰ ਨੂੰ ਹੈ ਉਸਦੇ ਉਪਲਕਸ਼ ਵਿੱਚ ਸ੍ਰੀ ਸਿੱਧ ਬਾਬਾ ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਅਤੇ ਉਹਨਾਂ ਦੀ ਟੀਮ ਵੱਲੋਂ ਅੱਜ ਮੇਅਰ ਵਨੀਦ ਧੀਰ ਸੱਦਾ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਅਤੇ ਸਿਕੰਦਰ ਖੋਸਲਾ ਬਾਬਾ ਰਾਜ ਕਿਸ਼ੋਰ ਹੈਪੀ ਥਾਪਰ ਹਾਜ਼ਰ ਸਨ ਨਾਲ ਹੀ ਹਲਕਾ ਵਿਧਾਨ ਸਭਾ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸ੍ਰੀ ਸਿੱਧ ਬਾਬਾ ਸੋਡਲ ਸੁਧਾਰ ਸਭਾ ਦੀ ਟੀਮ ਵੱਲੋਂ ਜਿਸ ਦੇ ਪ੍ਰਧਾਨ ਪੰਕਜ ਚੱਡਾ ਆਪਣੀ ਟੀਮ ਦੇ ਮੈਂਬਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਲੋਕਾਂ ਨੂੰ ਸੱਦਾ ਪੱਤਰ ਦੇ ਰਹੇ ਨੇ ਮੇਲੇ ਵਿੱਚ ਵੱਧ ਚੜ ਕੇ ਸੰਗਤ ਨੂੰ ਵੀ ਅਪੀਲ ਕਰ ਰਹੇ ਨੇ ਸ੍ਰੀ ਸਿੱਧ ਬਾਬਾ ਸੋਡਲ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਲਈ ਸ੍ਰੀ ਸਿੱਧ ਬਾਬਾ ਸੋਡਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਮੱਥਾ ਟੇਕਣ ਪਹੁੰਚਦੀ ਹੈ ਸੰਗਤ ਵਾਸਤੇ ਲੰਗਰ ਭੰਡਾਰੇ ਜਲ ਵਿਵਸਥਾ ਕੀਤੀ ਜਾਂਦੀ ਹੈ ਕਿਉਂਕਿ ਲੱਖਾਂ ਦੀ ਤਾਦਾਦ ਨਾਲ ਸੰਗਤ ਸ੍ਰੀ ਸਿੱਧ ਬਾਬਾ ਸੋਡਲ ਆਸ਼ੀਰਵਾਦ ਲੈਣ ਨੂੰ ਆਉਂਦੀ ਹੈ ਅਤੇ ਸਾਰਾ ਸਾਲ ਸੰਗਤ ਨੂੰ ਵੀ ਇੰਤਜਾਰ ਰਹਿੰਦਾ ਹੈ ਬਾਬਾ ਜੀ ਦੇ ਮੇਲੇ ਦਾ ।

Comments

No comments yet.



Latest News

Number of Visitors - 217333

Share this Post