Friday, 30 Jan 2026

ਗੱਡੀ ਦਾ ਟਾਇਰ ਫੱਟਣ ਉਪਰੰਤ ਪਲਟੀ ਡਰਾਈਵਰ ਜ਼ਖ਼ਮੀ।

ਗੱਡੀ ਦਾ ਟਾਇਰ ਫੱਟਣ ਉਪਰੰਤ ਪਲਟੀ ਡਰਾਈਵਰ ਜ਼ਖ਼ਮੀ।                    

ਫਿਲੌਰ,28 ਅਗਸਤ  (ਰਾਜ ਕੁਮਾਰ ਨੰਗਲ) ਫਿਲੌਰ ਦੇ ਨਜ਼ਦੀਕੀ ਪਿੰਡ ਭੱਟੀਆਂ ਵਿਖੇ ਗੱਡੀ ਪਲਟਣ ਨਾਲ ਡਰਾਈਵਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਣਕਾਰੀ ਦਿੰਦੇ ਹੋਏ ਗੱਡੀ ਦੇ ਡਰਾਈਵਰ ਸਾਬੂ ਨੇ ਦੱਸਿਆ ਕਿ ਉਹ ਗੱਡੀ ਨੰਬਰ ਯੂ ਪੀ 21 ਸੀ ਬੀ 1827 ਮਹਿੰਦਰਾ ਅਗਜੈਲੋ ਚ ਯੂ ਪੀ ਤੋਂ ਸ੍ਰੀ ਨਗਰ ਘੁੰਮਣ ਗਏ ਸਨ। ਉਸ ਨਾਲ10 ਸਵਾਰੀਆਂ ਸਨ। ਜਦੋਂ ਉਹ ਵਾਪਸ ਆ ਰਹੇ ਸਨ ਕਿ ਫ਼ਿਲੌਰ ਦੇ ਨਜ਼ਦੀਕੀ ਪਿੰਡ ਭੱਟੀਆਂ ਵਿਖੇ ਗੱਡੀ ਦਾ ਮੋਹਰਲਾ ਟਾਇਰ ਫੱਟਣ ਨਾਲ ਗੱਡੀ ਬੇਕਾਬੂ ਹੋ ਕੇ ਪਲਟੀਆ ਖਾਂਦੀ ਹੋਈ ਸਰਵਿਸ ਲਾਈਨ ਤੇ ਚਲੀ ਗਈ। ਜਿਸ ਨਾਲ ਗੱਡੀ ਦਾ ਡਰਾਈਵਰ ਜ਼ਖ਼ਮੀ ਹੋ ਗਿਆ ਅਤੇ ਸਵਾਰੀਆਂ ਦੇ ਵੀ‌ ਮਾਮੂਲੀ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਪਿੰਡ ਭੱਟੀਆਂ ਦੇ ਸਰਪੰਚ ਸਰਵਜੀਤ ਸਿੰਘ ਵੱਲੋਂ ‌ਮੁੱਢਲੀ ਸਹਾਇਤਾ ਉਪਰੰਤ ਸਵਾਰੀਆਂ ਨੂੰ ਉਨ੍ਹਾਂ ਦੇ ਘਰਾ ਨੂੰ ਭੇਜਿਆ। ਇਸ ਸਬੰਧੀ ਜਾਣਕਾਰੀ ਮੁਤਾਬਕ ਗੱਡੀ ਪਲਟਣ ਨਾਲ ਇੰਨੀ ਨੁਕਸਾਨੀ ਗਈ ਸੀ ਕਿ‌ ਉਸ ਨੇ ਪਲਟੀ ਹੋਈ ਗੱਡੀ 50 ਹਜ਼ਾਰ ਰੁਪਏ ਚ ਕਬਾੜੀਏ ਨੂੰ ਵੇਚ ਦਿੱਤੀ ਅਤੇ ਆਪਣੇ ਘਰ ਨੂੰ ਚਲਾ ਗਿਆ।


6

Share News

Login first to enter comments.

Latest News

Number of Visitors - 132909