Fri, 30 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਲੰਧਰ ’ਚ ਨਵੇਂ ਕੁਲੈਕਟਰ ਰੇਟ 28 ਅਗਸਤ ਤੋਂ ਹੋਣਗੇ ਲਾਗੂ

ਜਲੰਧਰ ’ਚ ਨਵੇਂ ਕੁਲੈਕਟਰ ਰੇਟ 28 ਅਗਸਤ ਤੋਂ ਹੋਣਗੇ ਲਾਗੂ

ਜ਼ਿਲ੍ਹੇ ’ਚ ਔਸਤਨ 10 ਫੀਸਦੀ ਵਾਧੇ ਦੀ ਦਰ ਨਾਲ ਵਧੇ ਰੇਟ
ਜਲੰਧਰ, 26 ਅਗਸਤ 
ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵਾਧਾ ਕਰਨ ਦੇ ਮੰਤਵ ਅਤੇ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਮਦੇਨਜ਼ਰ ਜ਼ਿਲ੍ਹਾ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਜ਼ਿਲ੍ਹਾ ਜਲੰਧਰ ਵਿੱਚ ਨਵੇਂ ਕੁਲੈਕਟਰ ਰੇਟ ਜਾਰੀ ਕੀਤੇ ਗਏ। ਇਹ ਰੇਟ ਔਸਤਨ 10 ਫੀਸਦੀ ਦੇ ਵਾਧੇ ਨਾਲ ਜ਼ਿਲ੍ਹੇ ਵਿੱਚ ਸਾਲ 2023-24 ਲਈ 28 ਅਗਸਤ 2023 ਤੋਂ ਲਾਗੂ ਹੋ ਜਾਣਗੇ। 

ਜ਼ਿਲ੍ਹਾ ਕੁਲੈਕਟਰ ਵਲੋਂ ਪੰਜਾਬ ਸਟੈਂਪ (ਡੀਲਿੰਗ ਆਫ਼ ਅੰਡਰ ਵੈਲਿਊਡ ਇੰਸਟਰੂਮੈਂਟ) ਨਿਯਮ 1983 ਦੇ ਨਿਯਮ 3-ਏ ਤਹਿਤ ਮਿਲੇ ਅਧਿਕਾਰਾਂ ਅਨੁਸਾਰ ਸਾਲ 2023-24 ਦੌਰਾਨ ਜਿਲ੍ਹਾ ਜਲੰਧਰ ਵਿੱਚ ਆਉਂਦੀਆਂ ਜ਼ਮੀਨਾਂ/ਜਾਇਦਾਦਾਂ ਦਾ ਘੱਟੋ-ਘੱਟ ਮੁੱਲ ਖੇਤਰ ਅਤੇ ਸ੍ਰੇਣੀ ਅਨੁਸਾਰ ਕਿਸੇ ਵੀ ਜਾਇਦਾਦ ਦੇ ਤਬਾਦਲੇ ’ਤੇ ਸਰਕਾਰੀ ਹਦਾਇਤਾਂ ਅਨੁਸਾਰ ਸਟੈਂਪ ਡਿਊਟੀ  ਲਗਾਉਣ ਦੇ ਮੰਤਵ ਤਹਿਤ ਨਿਰਧਾਰਿਤ ਕੀਤਾ ਗਿਆ ਹੈ। 

ਸ੍ਰੀ ਸਾਰੰਗਲ ਨੇ ਕਿਹਾ ਕਿ ਇਹ ਰੇਟ ਲੋਕ ਹਿੱਤਾਂ ਦੀ ਰਾਖੀ ਲਈ ਮਾਲ ਅਧਿਕਾਰੀਆਂ ਵਲੋਂ ਵੱਖ-ਵੱਖ ਸਬੰਧਿਤ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਕੀਤੀਆਂ ਸਿਫ਼ਾਰਸ਼ਾਂ ਦੇ ਅਧਾਰ ਉੱਪਰ ਨਿਸ਼ਚਿਤ ਕੀਤੇ ਗਏ ਹਨ। 

ਉਨ੍ਹਾਂ ਮਾਲ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਾਇਦਾਦ ਦੀ ਰਜਿਸਟਰੇਸ਼ਨ ਲਈ ਲੋਕਾਂ ਨੂੰ ਨਵੇਂ ਰੇਟਾਂ ਬਾਰੇ ਲੋਕਾਂ ਨੂੰ ਜਾਣੂੰ ਕਰਨ ਲਈ ਬੈਨਰ/ ਨਵੇਂ ਰੇਟਾਂ ਦੇ ਬੋਰਡ ਲਗਾਏ ਜਾਣੇ।

Comments

No comments yet.



Latest News

Number of Visitors - 256728

Share this Post