ਜੈਸਮੀਨ ਨਰੂਲਾ ਨੇ ਅਪਣੇ ਸਾਥੀਆਂ ਨਾਲ ਵਿਆਸ ਨਦੀ ਵਿੱਚ ਕੀਤਾ ਗਣਪਤੀ ਵਿਸਰਜਨ ।
ਜਲੰਧਰ (ਜੀ ਐਸ ਕਾਹਲੋਂ) ਪੰਜਾਬ ਸੂਬੇ ਵਿੱਚ ਖਸ ਖਸ ਦੀ ਖੇਤੀ ਦੀ ਪੈਦਾਵਾਰ ਕਰਨ ਸਬੰਧੀ ਇਨਸਾਫ ਟੀਮ ਪੰਜਾਬ ਅਤੇ ਆਜ਼ਾਦ ਕਿਸਾਨ ਮੋਰਚਾ ਵੱਲੋਂ ਸਾਂਝੇ ਤੌਰ ਤੇ ਇਕੱਤਰ ਹੋ ਕੇ ਸ੍ਰੀ ਵਰਿੰਦਰ ਭਾਟੀਆ ਤਹਿਸੀਲਦਾਰ ਫਗਵਾੜਾ ਜਿਲਾ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਹੋਰਾਂ ਫਸਲਾਂ ਵਾਂਗ ਖਸ ਖਸ ਦੀ ਖੇਤੀ ਦੀ ਸ਼ੁਰੂਵਾਤ ਕੀਤੀ ਜਾਵੇ ਕਿਉਂਕਿ ਖਸ ਖਸ ਦੀ ਖੇਤੀ ਇੱਕ ਲਾਹੇਵੰਦ ਧੰਦਾ ਹੈ ਅਤੇ ਇਸ ਦੀ ਪੈਦਾਵਾਰ ਹੋਣ ਨਾਲ ਨਾਲ ਕਿਸਾਨ ਕਰਜੇ ਦੀ ਮਾਰ ਤੋਂ ਬਚ ਸਕਣਗੇ ਅਤੇ ਲਗਾਤਾਰ ਹਰ ਸਾਲ ਝੋਨੇ ਦੀ ਫਸਲ ਕਾਰਨ ਪਾਣੀ ਦੇ ਪੱਧਰ ਨੂੰ ਹੇਠਾਂ ਜਾਣੋ ਬਚਾਇਆ ਜਾ ਸਕਦਾ ਹੈ ਅਤੇ ਪੰਜਾਬ ਦੀ ਨੌਜਵਾਨ ਪੀੜੀ ਅਲੱਗ ਅਲੱਗ ਤਰ੍ਹਾਂ ਦੇ ਨਸ਼ਿਆਂ ਤੋਂ ਬਚ ਸਕੇਗੀ ਕਿਉਂਕਿ ਪੰਜਾਬ ਵਿੱਚ ਇਸ ਖੇਤੀ ਦੀ ਪੈਦਾਵਾਰ ਹੋਣ ਤੋਂ ਬਾਅਦ ਅਫੀਮ ਅਤੇ ਪੋਸਤ ਦੇ ਠੇਕੇ ਖੁੱਲਣਗੇ ਜਿਸ ਤੋਂ ਬਾਅਦ ਲੋਕਾਂ ਵਿੱਚ ਆਮਦਨ ਦਾ ਸਾਧਨ ਵੀ ਬਣੇਗਾ ਇਸ ਤੋਂ ਇਲਾਵਾ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਵਿੱਚ 23 ਪ੍ਰਕਾਰ ਦੀਆਂ ਫਸਲਾਂ ਤੇ ਐਮ ਐਸ ਪੀ ਦੇ ਕਾਨੂੰਨ ਨੂੰ ਲਾਗੂ ਕੀਤਾ ਜਾਵੇ। ਤਹਿਸੀਲਦਾਰ ਸ੍ਰੀ ਵਰਿੰਦਰ ਭਾਟੀਆ ਨੂੰ ਮੰਗ ਪੱਤਰ ਦੇਣ ਸਮੇਂ ਇਨਸਾਫ ਟੀਮ ਪੰਜਾਬ ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ, ਉਪ ਪ੍ਰਧਾਨ ਸੁਖਦੀਪ ਸਿੰਘ ਅਤੇ ਆਜ਼ਾਦ ਕਿਸਾਨ ਮੋਰਚਾ ਦੇ ਸੂਬਾ ਆਗੂ ਨਛੱਤਰ ਸਿੰਘ, ਲਵਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਜਤਿੰਦਰ ਸਿੰਘ ਜਿਲਾ ਪ੍ਰਧਾਨ ਗੁਰਦਾਸਪੁਰ, ਪ੍ਰਭਜੀਤ ਸਿੰਘ ਜਿਲਾ ਪ੍ਰਧਾਨ ਤਰਨ ਤਾਰਨ, ਮੰਨਾ ਰੁੜਕਾ ਕਲਾਂ, ਰਕੇਸ਼ ਫਗਵਾੜਾ ਤਾਰਾ ਸਿੰਘ ਕਾਕੜ ਕਲਾ ਸ਼ਿੰਗਾਰਾ ਸਿੰਘ ਸੰਤੋਖ ਸਿੰਘ ਓੰਕਾਰ ਸਿੰਘ ਬਲਵਿੰਦਰ ਸਿੰਘ ਜਗਦੀਪ ਸਿੰਘ ਰਾਮ ਸਿੰਘ ਲਵਪ੍ਰੀਤ ਸਿੰਘ ਗੁਰਮੇਲ ਸਿੰਘ ਆਦਿ ਮੌਜੂਦ ਸਨ।
ਫੋਟ- ਤਹਿਸੀਲਦਾਰ ਫਗਵਾੜਾ ਸ੍ਰੀ ਨਰਿੰਦਰ ਭਾਟੀਆ ਨੂੰ ਮੰਗ ਪੱਤਰ ਦਿੰਦੇ ਹੋਏ ਇਨਸਾਫ ਇਨਸਾਫ ਟੀਮ ਪੰਜਾਬ ਅਤੇ ਆਜ਼ਾਦ ਕਿਸਾਨ ਮੋਰਚਾ ਦੇ ਮੈਂਬਰ।





Comments
No comments yet.