Friday, 30 Jan 2026

ਲੋਹੜੀ ਵਾਲੇ ਦਿਨ ਉਹ ਬੱਚਿਆਂ ਨੂੰ ਵਧਦੀ ਠੰਡ ਦੇਖਦੇ ਹੋਏ ਟੋਪੀ ਜੁਰਾਬਾਂ ਅਤੇ ਖਾਣ ਪੀਣ ਦਾ ਉਪਹਾਰ ਦਿੱਤੇ ਜਾਣਗੇ: ਸ਼ੰਮੀ ਲੂਥਰ 

ਜਲੰਧਰ ਅੱਜ ਮਿਤੀ 08 ਜਨਵਰੀ (ਸੋਨੂੰ) : ਨਗਰ ਨਿਗਮ ਦੀ ਡਰਾਈਵਰ ਟੈਕਨੀਕਲ ਅਤੇ ਹੈਲਥ ਬਰਾਂਚ ਦੇ ਪ੍ਰਧਾਨ ਸ਼ਮੀ ਲੁਥਰ ਨੇ ਦੱਸਿਆ ਹੈ ਕਿ 13 ਜਨਵਰੀ ਦਿਨ ਮੰਗਲਵਾਰ ਲੋਹੜੀ ਦਾ ਤਿਉਹਾਰ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਸ਼ਮੀ ਲੂਥਰ ਹੋਣਾਂ ਨੇ ਦੱਸਿਆ ਹੈ ਕਿ ਲੋਹੜੀ ਵਾਲੇ ਦਿਨ ਉਹ ਬੱਚਿਆਂ ਨੂੰ ਵਧਦੀ ਠੰਡ ਦੇਖਦੇ ਹੋਏ ਟੋਪੀ ਜੁਰਾਬਾਂ ਅਤੇ ਖਾਣ ਪੀਣ ਦਾ ਉਪਹਾਰ ਦੇਣਗੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪ ਟੀਮ ਨਾਲ ਲੋਹੜੀ ਵੰਡ ਕੇ ਆਵਣਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਇਹ ਲੋਹੜੀ ਸਭ ਦੇ ਘਰਾਂ ਵਿੱਚ ਪੰਜਾਬ ਵਿੱਚ ਪੂਰੀ ਦੁਨੀਆ ਵਿੱਚ ਹਰ ਘਰ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ ਹੱਸਦਾ ਵਸਦਾ ਰਹੇ ਪੰਜਾਬ । 


16

Share News

Login first to enter comments.

Latest News

Number of Visitors - 133043