Saturday, 31 Jan 2026

ਸਰਕਾਰੀ ਆਈ.ਟੀ. ਆਈ. (ਲੜਕੀਆਂ) ਲਾਜਪਤ ਨਗਰ ਵਿਖੇ ਦਾਖ਼ਲਾ ਸ਼ੁਰੂ

ਜਲੰਧਰ, 20 ਜੁਲਾਈ ਸਰਕਾਰੀ ਆਈ.ਟੀ. ਆਈ. (ਲੜਕੀਆਂ) ਲਾਜਪਤ ਨਗਰ ਵਿਖੇ ਦਾਖ਼ਲਾ ਸ਼ੁਰੂ ਹੋ ਚੁੱਕਾ ਹੈ, ਜਿਸ ਦੇ ਲਈ ਆਨਲਾਈਨ ਪੋਰਟਲ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। 
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰ. ਰੁਪਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਵਿੱਚ ਕੰਪਿਊਟਰ, ਫੈਸ਼ਨ ਡਿਜ਼ਾਈਨਿੰਗ ਐਂਡ ਟੈਕਨਾਲੋਜੀ, ਡਰੈੱਸ ਮੇਕਿੰਗ, ਸਿਲਾਈ-ਕਟਾਈ, ਸਰਫੇਸ ਅਰਨਾਮੈਂਟ (ਕਢਾਈ), ਕਾਸਮੈਟਾਲੋਜੀ (ਬਿਊਟੀਸ਼ਨ) ਦੇ ਇਕ-ਇਕ ਸਾਲਾ ਕੋਰਸਾਂ ਲਈ ਦਾਖ਼ਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ। ਉਨ੍ਹਾਂ ਅੱਗੇ ਦੱਸਿਆ ਇਨ੍ਹਾਂ ਕੋਰਸਾਂ ਲਈ ਵਿੱਦਿਅਕ ਯੋਗਤਾ 10ਵੀਂ ਪਾਸ ਹੈ ਅਤੇ ਚਾਹਵਾਨ ਲੜਕੀਆਂ ਦਾਖ਼ਲੇ ਲਈ ਆਨਲਾਈਨ ਪੋਰਟਲ www.itipunjab.nic.in ’ਤੇ ਜਾ ਕੇ ਅਪਲਾਈ ਕਰ ਸਕਦੀਆਂ ਹਨ। 
ਉਨ੍ਹਾਂ ਇਹ ਵੀ ਦੱਸਿਆ ਕਿ ਕੋਰਸ ਵਿੱਚ ਦਾਖ਼ਲਾ ਲੈਣ ਵਾਲੀਆਂ ਅਨੁਸੂਚਿਤ ਜਾਤੀ ਦੀਆਂ ਸਿਖਿਆਰਥਣਾਂ ਨੂੰ ਟਿਊਸ਼ਨ ਫੀਸ ਮੁਆਫੀ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਵਜ਼ੀਫਾ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕੋਰਸ ਮੁਕੰਮਲ ਹੋਣ ਉਪਰੰਤ ਸਿਖਿਆਰਥਣਾਂ ਦੀ ਪਲੇਸਮੈਂਟ ਵਿੱਚ ਵੀ ਮਦਦ ਕੀਤੀ ਜਾਂਦੀ ਹੈ। ਵਿਦਿਆਰਥਣਾਂ ਨੂੰ ਇਸ ਸੁਨਿਹਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਪ੍ਰਿੰ. ਰੁਪਿੰਦਰ ਕੌਰ ਨੇ ਕਿਹਾ ਕੋਰਸ ਪਾਸ ਕਰਨ ਉਪਰੰਤ ਸਿਖਿਆਰਥਣਾਂ ਨੂੰ ਨੈਸ਼ਨਲ ਕੌਂਸਲ ਆਫ ਵੋਕੇਸ਼ਨਲ ਟ੍ਰੇਨਿੰਗ ਦਾ ਸਰਟੀਫੀਕੇਟ ਦਿੱਤਾ ਜਾਂਦਾ ਹੈ। 
ਦਾਖਲਿਆਂ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 9592575400, 8146581401, 9876384177, 9878902448 ਅਤੇ 9876424777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


19

Share News

Login first to enter comments.

Latest News

Number of Visitors - 135683