Thursday, 29 Jan 2026

ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪਿੰਡ ਵਡਾਲਾ ਬਾਂਗਰ ਵਿੱਚ ਵਿੱਚ ਅਣਪਛਾਤੇ ਮੋਟਰਸਾਈਕਲ ਨੇ ਮੈਡੀਕਲ ਸਟੋਰ ਉੱਪਰ ਚਲਾਈਆਂ ਗੋਲੀਆਂ

ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪਿੰਡ ਵਡਾਲਾ ਬਾਂਗਰ ਵਿੱਚ ਵਿੱਚ ਅਣਪਛਾਤੇ ਮੋਟਰਸਾਈਕਲ ਨੇ ਮੈਡੀਕਲ ਸਟੋਰ ਉੱਪਰ ਚਲਾਈਆਂ ਗੋਲੀਆਂ

(ਗੁਰਦਾਸਪੁਰ) - ਅੱਜ ਸਵੇਰੇ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪਿੰਡ ਵਡਾਲਾ ਬਾਂਗਰ ਵਿੱਚ ਖਹਿਰਾ ਮੈਡੀਕਲ ਸਟੋਰ ਦੇ ਉੱਪਰ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਇਸ ਵਾਰਦਾਤ ਨੂੰ ਸਵੇਰੇ 9:20 ਤੇ ਅੰਜਾਮ ਦਿੱਤਾ ਗਿਆ ਜਦੋਂ ਮੈਡੀਕਲ ਸਟੋਰ ਦਾ ਮਾਲਿਕ ਹਰਜੀਤ ਸਿੰਘ ਆਪਣੀ ਦੁਕਾਨ ਤੇ ਬੈਠਾ ਹੋਇਆ ਸੀ ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੌਕੇ ਤੋਂ ਦੋ ਖੋਲ ਵੀ ਬਰਾਮਦ ਕੀਤੇ ਗਏ ਹਨ

ਮੈਡੀਕਲ ਸਟੋਰ ਦੇ ਮਾਲਿਕ ਹਰਜੀਤ ਸਿੰਘ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਖੋਲ ਕੇ ਬੈਠਿਆ ਹੋਇਆ ਸੀ ਅਚਾਨਕ ਇੱਕ ਨੌਜਵਾਨ ਜਿਸਨੇ ਆਪਣਾ ਮੂੰਹ ਕੱਪੜੇ ਨਾਲ ਬੰਨਿਆ ਹੋਇਆ ਸੀ ਬਟਾਲਾ ਦੀ ਤਰਫੋਂ ਆਇਆ ਅਤੇ ਅੱਡੇ ਵਿੱਚ ਖਲੋ ਕੇ ਉਹਨਾਂ ਦੀ ਦੁਕਾਨ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਉਹਨਾਂ ਦੱਸਿਆ ਕਿ ਦੁਕਾਨ ਦੇ ਉੱਪਰ ਤਿੰਨ ਰਾਉਂਡ ਫਾਇਰ ਕੀਤੇ ਗਏ ਹਨ ਜੋ ਕਿ ਦੁਕਾਨ ਦੇ ਸ਼ੀਸ਼ੇ ਦੇ ਉੱਪਰ ਲੱਗੇ ਹਨ ਫਾਇਰਿੰਗ ਕਰਨ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਸ ਪਾਸ ਦੇ ਸੀਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇਹਨਾਂ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


83

Share News

Login first to enter comments.

Latest News

Number of Visitors - 132833