Saturday, 31 Jan 2026

ਗੰਦੇ ਨਾਲੇ ਦੀ ਸਫ਼ਾਈ ਨਾਂ ਹੋਣ  ਕਾਰਨ ਬਰਸਾਤ ਦੀ ਮਾਰ ਝੁੱਗੀ ਝੋਪੜੀਆਂ ਰਹਿਣ ਵਾਲੇ ਲੋਕਾਂ ਨੂੰ ਪਏਗੀ : ਬਲਵੀਰ ਕੌਰ 

ਬਰਸਾਤੀ ਦਿਨ ਸ਼ੁਰੂ ਹੋ ਗਏ ਨੇ ਪਰ ਨਗਰ ਨਿਗਮ ਨੇ ਗੰਦੇ ਨਾਲੇ ਦੀ ਸਫਾਈ ਨਹੀਂ ਕੀਤੀ ਗਈ: ਬਲਵੀਰ ਕੌਰ

ਜਲੰਧਰ ਅੱਜ ਮਿਤੀ 8 ਜੁਲਾਈ (ਸੋਨੂੰ) : ਵਾਰਡ ਨੰਬਰ 61 ਸੀਨੀਅਰ ਆਪ ਨੇਤਰੀ ਬਲਵੀਰ ਕੌਰ ਨੇ ਕਿਹਾ ਬਰਸਾਤੀ ਦਿਨ ਸ਼ੁਰੂ ਹੋ ਗਏ ਨੇ ਪਰ ਨਗਰ ਨਿਗਮ ਨੇ ਗੰਦੇ ਨਾਲੇ ਦੀ ਸਫਾਈ ਨਹੀਂ ਕੀਤੀ ਇਸਦੀ ਮਾਰ ਝੁੱਗੀ ਝੋਪੜੀਆਂ ਰਹਿਣ ਵਾਲੇ ਲੋਕਾਂ ਨੂੰ ਪਏਗੀ ਪਰ ਜਿਹੜਾ ਸ਼ੀਤਲ ਨਗਰ ਰਤਨ ਨਗਰ ਅਮਰ ਨਗਰ ਜਿਥੋਂ ਗੰਦਾ ਨਾਲ ਨਿਕਲਦਾ ਹੈ ਗੰਦੇ ਨਾਲੇ ਦਾ ਪਾਣੀ ਵੀ ਘਰਾਂ ਵਿੱਚ ਜਾਵੇਗਾ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਪਹਿਲੇ ਜਦੋਂ ਬਰਸਾਤਾਂ ਤੋਂ ਪਹਿਲੇ ਦੋ ਮਹੀਨੇ ਪਹਿਲਾ ਹੀ ਸਾਫ ਸਫਾਈ ਕੀਤੀ ਜਾਂਦੀ ਹੈ ਪਰ ਗੰਦੇ ਨਾਲੇ ਵਿੱਚ ਜੜੀ ਬੂਟੀ ਉੱਗੀ ਹੋਈ ਹੈ ਜਿਸ ਨਾਲ ਪਾਣੀ ਪਤਾ ਨਹੀਂ ਚੱਲ ਰਿਹਾ ਕਿੰਨਾ ਹੈ ਕੋਈ ਵੱਡਾ ਹਾਦਸੇ ਦਾ ਕਾਰਨ ਨਾ ਬਣ ਜਾਏ ਨਗਰ ਨਿਗਮ ਅਤੇ ਨਹਿਰੀ ਵਿਭਾਗ ਉਹਨੂੰ ਦੇਖਣਾ ਚਾਹੀਦਾ ਹੈ ਗੰਦੇ ਨਾਲੇ ਦੀ ਸਫਾਈ ਜਲ ਤੋਂ ਜਲ ਕਰਾਈ ਜਾਵੇ ਗੰਦਾ ਨਾਲਾ ਜਿਥੋ ਗੁਜਰਿਆ ਹੈ ਆਸ ਪਾਸ ਲੋਕਾਂ ਦੇ ਘਰ ਵੀ ਨੇ ਇਹ ਵੀ ਧਿਆਨ ਚ ਰੱਖਿਆ ਜਾਵੇ ਇਸ ਸਬੰਧ ਚ ਸ਼ੁਕਰਵਾਰ ਨੂੰ ਬਲਵੀਰ ਕੌਰ ਨੇ ਕਿਹਾ ਕਿ ਮੇਅਰ ਵਨੀਤ ਧੀਰ ਨੂੰ ਮਿਲ ਕੇ ਲੋਕਾਂ ਨਾਲ ਮੰਗ ਪੱਤਰ ਦਿੱਤਾ ਜਾਵੇਗਾ ।


65

Share News

Login first to enter comments.

Latest News

Number of Visitors - 136279