श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਜਿਲਾ ਜਲੰਧਰ ਦੇ ਸਮੂਹ ਜੱਜ ਸਾਹਿਬਾਨਾਂ ਨੇ ਲਗਾਇਆ ਇੱਕ-ਇੱਕ ਪੌਦਾ
ਜਲੰਧਰ (ਰਾਜਨ) : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਵੱਲੋਂ ਗ੍ਰੀਨ ਸਹੁੰ ਦਿਵਸ ਨੂੰ "ਮਿਸ਼ਨ ਇੱਕ ਜੱਜ ਇੱਕ ਪੌਦਾ" ਮੁਹਿੰਮ ਦੇ ਤਹਿਤ ਮਨਾਇਆ । ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਤੇ
ਨਿਰਭਉ ਸਿੰਘ ਗਿੱਲ, ਜ਼ਿਲ੍ਹਾ ਅਤੇ ਸੈਸ਼ਨ ਜੱਜ- ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਅਗਵਾਈ ਹੇਠ ਇਸ ਪਹਿਲ ਕਦਮੀ ਤਹਿਤ ਜਲੰਧਰ, ਨਕੋਦਰ ਅਤੇ ਫਿਲੌਰ ਦੇ ਜੁਡੀਸ਼ੀਅਲ ਅਫਸਰਾਂ ਨੇ ਇੱਕ ਇੱਕ ਰੁੱਖ ਲਗਾ ਕੇ ਇਹਨਾਂ ਨੂੰ ਗੋਦ ਲਿਆ।
ਸਮਾਰੋਹ ਵਿੱਚ ਸਵੇਰੇ ਵਜੇ ਸਰਕਾਰੀ ਮਾਡਲ ਕੋਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ,ਲਾਡੋਵਾਲੀ ਰੋਡ,ਜਲੰਧਰ,ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ ਵਿਖੇ ਰੁੱਖ ਲਗਾਉਣ ਦੇ ਪ੍ਰੋਗਰਾਮ ਹੋਏ। ਇਸ ਸਮਾਗਮ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਜਲੰਧਰ ਦੇ ਜੁਡੀਸ਼ੀਅਲ ਅਫਸਰਾਂ ਅਤੇ ਬਾਰ ਐਸੋਸੀਏਸ਼ਨ ਜਲੰਧਰ ਦੇ ਮੈਂਬਰਾਂ ਨੇ ਭਾਗ ਲਿਆ। ਕਈ ਲਾਭਦਾਇਕ ਰੁੱਖ ਲਗਾਏ ਗਏ, ਜਿਨ੍ਹਾਂ ਵਿੱਚ ਅੰਬ, ਟਾਹਲੀ, ਆਕਾਸ਼ ਨਿੰਮ, ਅਰਜੁਨ ਅਤੇ ਅਮਲਤਾਸ ਸ਼ਾਮਲ ਸਨ।
ਇਹ ਪ੍ਰਜਾਤੀਆਂ ਆਪਣੇ ਕੀਮਤੀ ਗੁਣਾਂ ਲਈ ਜਾਈਆਂ ਜਾਂਦੀਆਂ ਹਨ। ਹਰੇਕ ਰੁੱਖ ਨੂੰ ਗੋਦ ਲੈਣ ਵਾਲਾ ਅਫਸਰ ਇੱਕ ਬੁਕਲੈੱਟ ਸਂਭਾਲੇਗਾ, ਜੋ ਨਿਰਭਉ ਸਿੰਘ ਗਿੱਲ, ਜ਼ਿਲ੍ਹਾ ਅਤੇ ਸੈਸ਼ਨ ਜੱਜ- ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਕੀਤੀ ਗਈ ਹੈ। ਇਹਨਾਂ ਬੁਕਲੈੱਟਾਂ ਵਿੱਚ ਰੁੱਖ ਦਾ ਨਾਮ ਅਤੇ ਗੋਦ ਲੈਣ ਦੀ ਮਿਤੀ ਦਰਜ ਕੀਤੀ ਜਾਵੇਗੀ, ਅਤੇ ਤਬਾਦਲੇ ਦੀ ਸੂਰਤ ਵਿੱਚ ਇਹ ਬੁਕਲੈੱਟ ਉੱਤਰਾਧਿਕਾਰੀ ਅਫਸਰਾਂ ਨੂੰ ਸੱਪੀਆਂ ਜਾਣਗੀਆਂ।
ਸਰਕਾਰੀ ਮਾਡਲ ਕੋਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ, ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਪ੍ਰਧਾਨਗੀ ਰਾਜੀਵ ਕੇ ਬੇਰੀ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਲੰਧਰ ਨੇ ਕੀਤੀ।
ਰਾਹੁਲ ਕੁਮਾਰ ਆਜ਼ਾਦ, ਸੀ. ਜੇ. ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਨੇ ਜੋਰ ਦੇ ਕੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਜੁਡੀਸ਼ੀਅਲ ਅਫਸਰਾਂ ਨੂੰ ਵਾਤਾਵਰਣ ਸੁਰੱਖਿਆ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਹੈ,ਜੋ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਜਲੰਧਰ ਦੀ ਵਾਤਾਵਰਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸਮਾਗਮ ਦੀ ਸਫਲਤਾ ਵਿੱਚ ਸਰਕਾਰੀ ਮਾਡਲ ਕੋਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ, ਲਾਡੇਵਾਲੀ ਰੋਡ, ਜਲੰਧਰ ਦੀ ਪ੍ਰਿੰਸੀਪਲ ਸ੍ਰੀਮਤੀ ਮਨਿੰਦਰ ਕੌਰ ਅਤੇ ਉਹਨਾਂ ਦੇ ਸਟਾਫ, ਸਰਕਾਰੀ ਮਾਡਲ ਸਕੂਲ, ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ ਦੇ ਪ੍ਰਿੰਸੀਪਲ ਸ੍ਰੀ ਯੋਗੇਸ਼ ਕੁਮਾਰ ਅਤੇ ਉਹਨਾਂ ਦੇ ਸਟਾਫ, ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੇ ਸੀਨੀਅਰ ਸਹਾਇਕ ਸ੍ਰੀ ਜਗਨ ਨਾਥ ਅਤੇ ਸਟਾਫ ਦਾ ਪੂਰਾ ਸਹਿਯੋਗ ਰਿਹਾ।






Login first to enter comments.