Friday, 30 Jan 2026

ਆਪ' ਨੇਤਾ ਪਵਨ ਟੀਨੂੰ ਨੇ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕੀਤੀ ਅਤੇ ਚੇਅਰਮੈਨ ਨਿਯੁਕਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ

ਕਿਹਾ- ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀਆਂ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣਗੇ


ਚੰਡੀਗੜ੍ਹ/ਜਲੰਧਰ ਅੱਜ ਮਿਤੀ 20 (ਸੋਨੂੰ ਸ਼) : ਆਮ ਆਦਮੀ ਪਾਰਟੀ ਦੇ ਆਗੂ ਪਵਨ ਟੀਨੂੰ ਨੇ ਅੱਜ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਪਵਨ ਟੀਨੂੰ ਨੇ ਮੁੱਖ ਮੰਤਰੀ ਦਾ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਚੇਅਰਮੈਨ ਬਣਾਉਣ ਲਈ ਧੰਨਵਾਦ ਕੀਤਾ।

ਪਵਨ ਟੀਨੂੰ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀਆਂ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣਗੇ। ਸ੍ਰੀ ਟੀਨੂੰ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਮਿਹਨਤੀ ਵਲੰਟੀਅਰਾਂ ਦਾ ਧਿਆਨ ਰੱਖਦੀ ਹੈ ਅਤੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪਦੀ ਹੈ।

ਪਵਨ ਟੀਨੂੰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਪਿੱਠ ਥਪਥਪਾਉਂਦੇ ਹੋਏ ਕਿਹਾ ਕਿ ਪਾਰਟੀ ਨੇ ਉਨ੍ਹਾਂ ਦੀ ਵਫ਼ਾਦਾਰੀ ਅਤੇ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।ਮਾਨ ਨੇ ਪਵਨ ਟੀਨੂੰ ਨੂੰ ਆਮ ਆਦਮੀ ਪਾਰਟੀ ਦੇ ਵਧਦੇ ਸਮਰਥਨ ਅਧਾਰ ਨੂੰ ਹੋਰ ਵਧਾਉਣ ਲਈ ਕਿਹਾ।

ਇਸ ਮੌਕੇ ਜਲੰਧਰ ਇੰਮਪ੍ਰੂਮੈਟ ਟਰਸਟ ਦੇ ਚੇਅਰਮੈਨ ਆਤਮਪ੍ਰਕਾਸ਼ ਸਿੰਘ ਬਬਲੂ, 'ਆਪ' ਦੇ ਸੀਨੀਅਰ ਆਗੂ ਗੁਰਚਰਨ ਸਿੰਘ  ਚੰਨੀ, ਪਰਮਜੀਤ ਸਿੰਘ ਰਾਜਵੰਸ , ਸ: ਬਲਬੀਰ ਸਿੰਘ ਢਿੱਲੋਂ (ਬਿੱਟੂ) ਸੀਨੀਅਰ ਡਿਪਟੀ ਮੇਅਰ ਜਲੰਧਰ, ਕੌਂਸਲਰ ਅਮਨਦੀਪ ਸੰਦਲ ਕੌਂਸਲਰ  ਦਲਜੀਤ ਸਿੰਘ ਮਿਨਹਾਸ, ਪ੍ਰਭਦਿਆਲ ਰਾਮਪੁਰ ਜਸਪ੍ਰੀਤ ਸਿੰਘ ਜੱਸਾ, ਜਗਰੂਪ ਸਿੰਘ,ਸੰਜੀਵ ਕੁਮਾਰ ਗਰੀਸ, ਜਸਦਿਆਲ ਸਿੰਘ ਭੋਗਪੁਰ, ਰਿਟ. ਡੀਐਮਪੀ ਭੁਪਿੰਦਰ ਸਿੰਘ ਰਾਜਵੰਸ ਸਿਘ ਸੁੱਖਾ ਮੌਜੂਦ ਸਨ


66

Share News

Login first to enter comments.

Latest News

Number of Visitors - 133437