Friday, 30 Jan 2026

ਵਿਧਾਇਕ ਕੋਟਲੀ ਵਿਧਾਨ ਸਭਾ ਦੀ ਪੰਚਾਇਤ ਰਾਜ ਤੇ ਕੋਆਪਰੇਟਿਵ ਵਿਭਾਗ ਦੀ ਕਮੇਟੀ ਦੇ ਮੈਂਬਰ ਨਿਯੁਕਤ  |

ਵਿਧਾਇਕ ਕੋਟਲੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਕੀਤਾ ਧੰਨਵਾਦ, ਕਿਹਾ ਮੇਹਨਤ ਤੇ ਲਗਨ ਨਾਲ ਜਿੰਮੇਵਾਰੀ ਨਿਭਾਵਾਂਗਾ:~ ਕੋਟਲੀ 

ਮਿਤੀ 19 ਮਈ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਨ ਸਭਾ ਵਲੋਂ ਵੱਖ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨਾਂ ਤੇ ਮੈਂਬਰਾਂ ਦੀ ਨਿਯੁਕਤੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ 
ਜਿਸ ਦੇ ਤਹਿਤ ਆਦਮਪੁਰ ਹਲਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਵਿਧਾਨ ਸਭਾ ਦੀ ਪੰਚਾਇਤੀ ਰਾਜ ਵਿਭਾਗ ਦੀ ਕਮੇਟੀ ਤੇ ਕੋਆਪਰੇਟਿਵ ਵਿਭਾਗ ਦੀ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਹੈ, 
ਵਿਧਾਇਕ ਕੋਟਲੀ ਨੇ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਚਾਇਤੀ ਵਿਭਾਗ ਤੇ ਕੋਆਪਰੇਟਿਵ ਵਿਭਾਗ ਦੇ ਮੈਂਬਰ ਵਜੋਂ ਹੋਈ ਨਿਯੁਕਤੀ ਤੇ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਦੋਵੇਂ ਸਰਕਾਰੀ ਅਦਾਰਿਆਂ ਦੇ ਕੰਮਕਾਜ ਲਈ ਆਪਣਾ ਫਰਜ਼ ਅਦਾ ਕਰਨਗੇ, 
ਉਹਨਾਂ ਕਿਹਾ ਕਿ ਉਹ ਕੱਲ ਵਿਧਾਨ ਸਭਾ ਵਿਖੇ ਜਾ ਕੇ ਸਪੀਕਰ ਦਾ ਧੰਨਵਾਦ ਕਰਨਗੇ ਤੇ ਦੋਵੇਂ ਵਿਭਾਗਾਂ ਦੇ ਚੇਅਰਮੈਨਾਂ ਨਾਲ ਮੁਲਾਕਾਤ ਵੀ ਕਰਨਗੇ ।


105

Share News

Login first to enter comments.

Latest News

Number of Visitors - 133434