Friday, 30 Jan 2026

ਕਰਨਲ ਸੋਫੀਆ ਕੁਰੈਸ਼ੀ ਨੂੰ ਅੱਤਵਾਦੀਆਂ ਦੀ ਭੈਣ ਕਹਿਣ ਵਾਲੇ ਮੱਧ ਪ੍ਰਦੇਸ਼ ਭਾਜਪਾ ਦੇ ਮੰਤਰੀ  ਵਿਜੈ ਸ਼ਾਹ ਤੁਰੰਤ ਅਸਤੀਫ਼ਾ ਦੇਣ : ਡਾ. ਜਸਲੀਨ ਸੇਠੀ।

ਦੇਸ਼ ਲਈ ਲੜਾਈ ਲੜਨ ਵਾਲੀ ਕਰਨਲ ਸੋਫੀਆ ਕੁਰੇਸ਼ੀ ਦਾ ਸਨਮਾਨ ਕਰਨ ਦੀ ਜਗ੍ਹਾ ਇਸ ਭਾਜਪਾਈ ਮੰਤਰੀ ਨੇ ਕਿਹਾ ਕਿ ਜਿਨਾਂ ਨੇ ਸਾਡੇ  ਸਿੰਦੂਰ ਉਜਾੜੇ ਸੀ ਅਸੀਂ ਉਹਨਾਂ ਦੀ ਹੀ ਭੈਣ ਨੂੰ ਉਨਾਂ ਦੇ ਸੰਦੂਰ ਉਜਾੜਨ ਪਾਕਿਸਤਾਨ ਭੇਜਿਆ।


ਸਲੰਧਰ ਅੱਜ ਮਿਤੀ 15 ਮਈ (ਸੋਨੂੰ) : ਆਲ ਇੰਡੀਆ ਮਹਿਲਾ ਕਾਂਗਰਸ ਨੈਸ਼ਨਲ ਕੋਆਰਡੀਨੇਟਰ ਅਤੇ ਕੌਂਸਲਰ ਵਾਰਡ ਨੰਬਰ 30 ਡਾ. ਜਸਲੀਨ ਸੇਠੀ ਨੇ ਰੋਸ ਜ਼ਾਹਿਰ ਕਰਦੇ ਕਿਹਾ ਕਿ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਦੇਸ਼ ਲਈ ਲੜਾਈ ਲੜਨ ਵਾਲੀ ਕਰਨਲ ਸੋਫੀਆ ਕੁਰੇਸ਼ੀ ਦਾ ਸਨਮਾਨ ਕਰਨ ਦੀ ਜਗ੍ਹਾ ਇਸ ਭਾਜਪਾਈ ਮੰਤਰੀ ਨੇ ਕਿਹਾ ਕਿ ਜਿਨਾਂ ਨੇ ਸਾਡੇ  ਸਿੰਦੂਰ ਉਜਾੜੇ ਸੀ ਅਸੀਂ ਉਹਨਾਂ ਦੀ ਹੀ ਭੈਣ ਨੂੰ ਉਨਾਂ ਦੇ ਸੰਦੂਰ ਉਜਾੜਨ ਪਾਕਿਸਤਾਨ ਭੇਜਿਆ।
ਖੁਸ਼ੀ ਦੀ ਗੱਲ ਇਹ ਹੈ ਕਿ ਮੱਧ ਪ੍ਰਦੇਸ਼ ਹਾਈਕੋਰਟ ਨੇ ਇਸ ਦਾ ਸਖਤ ਨੋਟਿਸ ਲਿਆ ਤੇ ਸਰਕਾਰ ਨੂੰ ਮੰਤਰੀ ਉੱਤੇ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਜਿਸ ਕਰਕੇ ਹੁਣ ਉਹਨਾਂ ਤੇ ਧਰੋ ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹੋ ਜਿਹਾ ਬਿਆਨ ਦੇਣ ਤੋਂ ਬਾਅਦ ਬੀ.ਜੇ.ਪੀ ਦੇ ਕਿਸੇ ਵੀ ਮੰਤਰੀ ਦੀ ਇਸ ਸਬੰਧ ਵਿੱਚ ਕੋਈ ਵੀ ਟਿੱਪਣੀ ਨਹੀਂ ਆਈ ਤੇ ਪ੍ਰਧਾਨ ਮੰਤਰੀ ਨੇ ਵੀ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਅਸੀਂ ਭਾਜਪਾ ਮੰਤਰੀ ਦੀ ਸ਼ਰਮਨਾਕ ਕਾਰਵਾਈ ਉਤੇ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਆਂ ਅਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਮੰਤਰੀ ਨੂੰ ਤੁਰੰਤ ਜੇਲ ਵਿੱਚ ਸੁੱਟਿਆ ਜਾਏ।
ਇਸ ਮੌਕੇ ਪੱਲਵੀ, ਪ੍ਰਧਾਨ ਵਿਕੀ ਬਾਂਗੜ, ਅਤੇ ਹੋਰ ਵਰਕਰ ਮੌਜੂਦ ਸਨ।


84

Share News

Login first to enter comments.

Latest News

Number of Visitors - 133436