Friday, 30 Jan 2026

ਇਲਾਕਾ ਵਿਧਾਇਕ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣੀ ਖੁਰਲਾ ਕਿੰਗਰਾ ਹਾਈ ਸਕੂਲ ਦੀ ਇਮਾਰਤ ਦਾ “ਸਿੱਖਿਆ ਕ੍ਰਾਂਤੀ” ਲਿਖ ਕੇ ਆਮ ਆਦਮੀ ਪਾਰਟੀ ਲੀਡਰਸ਼ਿਪ ਕਰ ਰਹੀ ਉਦਘਾਟਨ: ਨਲਿਨ ਸ਼ਰਮਾਂ

ਪਿਛਲੇ 3 ਸਾਲਾਂ ਵਿੱਚ ਸਰਕਾਰ ਸਕੂਲ ਨਹੀਂ ਆਇਆ ਇੱਕ ਰੁਪਈਏ ਦਾ ਵੀ ਫੰਡ : ਨਲਿਨ ਸ਼ਰਮਾ

ਅੱਜ ਮਿਤੀ 01 ਮਈ : ਕਾਂਗਰਸ ਏ ਉੱਘੇ ਨੇਤਾ ਨਲਿਨ ਸ਼ਰਮਾਂ ਜਾਰੀ ਪ੍ਰੇਸ ਨੋਟ ਰਾਹੀਂ ਕਿਹਾ ਕਿ ਪੰਜਾਬ ਦੇ ਵਿੱਚ ਹੋ ਰਹੇ ਵੱਡੇ ਪੱਧਰ ਤੇ ਸਿੱਖਿਆ ਕ੍ਰਾਂਤੀ ਦੇ ਉਦਘਟਨਾਂ ਤੇ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਬਰਬਾਦੀ ਤੇ ਉੱਠ ਰਹੇ ਸਵਾਲਾਂ ਦੀ ਲੜੀ ਵਿੱਚ ਕੱਲ 2 ਮਈ ਨੂੰ ਗੋਵਰਨਮੌਂਟ ਹਾਈ ਸਕੂਲ ਖੁਰਲਾ ਕਿੰਗਰਾ ਸਲੰਧਰ ਹੋਣ ਜਾ ਰਹੇ ਉਦਘਾਟਨ ਬਾਰੇ ਇਲਾਕਾ ਨਿਵਾਸੀਆਂ ਨੇ ਚੁੱਕੇ ਸਵਾਲ । 

       ਇਲਾਕਾ ਨਿਵਾਸੀ ਇਹ ਪੁੱਛਣਾ ਹਨ ਕਿ ਪਿਛਲੇ 3 ਸਾਲਾਂ ਤੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਇਸ ਸਕੂਲ ਦੇ ਵਿਕਾਸ ਵੱਲ ਝਾਤ ਮਾਰੀ ਹੈ ਜਾਂ ਕੋਈ ਵੀ ਨੁਮਾਇੰਦਾ ਇਸ ਸਕੂਲ ਆਇਆ ਹੈ, ਪਿਛਲੇ 3 ਸਾਲਾਂ ਤੋਂ ਇਲਕਾ ਨਿਵਾਸੀ ਜਾਂ ਕਾਂਗਰਸੀ ਆਗੂਆਂ ਦਾ ਹੀ ਇਸ ਸਕੂਲ ਦੀ ਇਮਾਰਤ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਰਿਹਾ ਜਿਸ ਵਿੱਚ ਇਲਾਕੇ ਦੇ ਦਾਨੀਂ ਸਜਣਾ ਨੇ ਲਗਭਗ 9 ਲੱਖ ਰੁਪਈਏ ਤੇਂ ਵੱਧ ਨਗਦ ਅਤੇ ਇਸ ਤੋਂ ਇਲਾਵਾ ਬਿਲਡਿੰਗ ਮਟੀਰੀਅਲ (ਰੇਤ,ਬਜਰੀ, ਸੀਮਿੰਟ, ਮਾਰਬਲ ਗਰੇਨਾਇਟ, ਇੱਟਾਂ ਆਦਿ) ਦਾ ਯੋਗਦਾਨ ਦੇ ਕੇ ਸਕੂਲ ਦੀ ਇਮਾਰਤ ਦੀ ਉਸਾਰੀ ਕਰਵਾਈ ਹੈ ।

     ਹੁਣ ਨੀਂਹ ਪੱਥਰ ਦੀ ਦਿਵਾਰ ਬਣਾ ਕੇ ਉਸ ਉੱਤੇ “ਸਿੱਖਿਆ ਕ੍ਰਾਂਤੀ” ਲਿਖ ਕੇ ਉਦਘਾਟਨ ਕਰਨਾ ਦਾਨੀ ਸੱਜਣਾਂ ਅਤੇ ਸਹਿਯੋਗੀ ਨਾਲ ਇੱਕ ਭੱਦਾ ਮਜ਼ਾਕ ਹੈ ।


277

Share News

Login first to enter comments.

Latest News

Number of Visitors - 133633