न्यूजीलैंड में पंजाबियों की भर्ती का विरोध, पुलिस ने प्रदर्शन रोका
ਵਿਰਦੀ ਨੇ ਭਾਰਤ ਸਰਕਾਰ ਜਲਦ ਤੋਂ ਜਲਦ ਅੱਤਵਾਦੀਆਂ ਨੂੰ ਫੜੇ ਅਤੇ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਦੇ ਪੀੜਤ ਪਰਿਵਾਰਾਂ ਨੂੰ ਘੱਟੋਂ ਘੱਟ 50 ਲੱਖ ਰੁਪਏ ਹਰਜਾਨੇ ਵਜੋਂ ਦਿੱਤੇ ਜਾਣ ਦੀ ਮੰਗ ਕੀਤੀ ।
ਜਲੰਧਰ ਅੱਜ ਮਿਤੀ 24 ਅਪ੍ਰੈਲ (ਸੋਨੂੰ) : ਜਲੰਧਰ ਦੇ ਸਮਾਜ ਸੇਵਕ ਅਸ਼ਵਨੀ ਕੁਮਾਰ ਵਿਰਦੀ ਨੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਸਲਾਨੀਆਂ ਤੇ ਕੀਤੇ ਬੇਰਹਿਮ ਹਮਲੇ ਵਿੱਚ ਮਾਰੇ ਗਏ ਲੋਕਾਂ ਲਈ ਨਿਖੇਦੀ ਪ੍ਰਗਟ ਕੀਤੀ ਅਤੇ ਇਸ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾੰਜਲੀ ਭੇਂਟ ਕਰਦਿਆਂ ਅਸ਼ਵਨੀ ਕੁਮਾਰ ਵਿਰਦੀ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕੀ ਅੱਤਵਾਦ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਹੁਤ ਵੱਡਾ ਖ਼ਤਰਾ ਹੈ। ਅਜੀਹੀ ਘੱਟਨਾ ਵਾਪਰਨਾ ਰਾਸ਼ਟਰੀ ਸੁਰਖਿਆ ਵਿੱਚ ਅਣਗਹਿਲੀ ਹੋਣ ਦੀ ਸੰਭਾਵਨਾਂ ਦਰਸ਼ਾਓਦੀਂ ਹੈ। ਭਾਰਤ ਸਰਕਾਰ ਜਲਦ ਤੋਂ ਜਲਦ ਅੱਤਵਾਦੀਆਂ ਨੂੰ ਫੜੇ ਅਤੇ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਦੇ ਪੀੜਤ ਪਰਿਵਾਰਾਂ ਨੂੰ ਘੱਟੋਂ ਘੱਟ 50 ਲੱਖ ਰੁਪਏ ਹਰਜਾਨੇ ਵਜੋਂ ਦਿੱਤੇ ਜਾਣ ਦਾ ਪ੍ਰਬੰਧ ਕਰੇ।
ਜੰਮੂ ਕਸ਼ਮੀਰ ਦੁਨੀਆਂ ਦੇ ਖੂਬਸੂਰਤ ਪਰਿਅਟਕ ਥਾਂਵਾਂ ਵਿੱਚੋਂ ਸੈਲਾਨੀਆਂ ਦੀ ਪਸੰਦੀਦਾ ਥਾਂ ਹੈ ਅਤੇ ਹਜ਼ਾਰਾਂ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਹੈ। ਭਾਰਤ ਸਰਕਾਰ ਅੱਤਵਾਦੀ ਗਤਿਵਿਧਿਆਂ ਨੂੰ ਰੋਕਣ ਲਈ ਜੰਮੂ ਕਸ਼ਮੀਰ ਅਤੇ ਬਾਕੀ ਬਾਡਰ ਏਰੀਆਂ ਤੇ ਸੁਰਖਿਆ ਦੇ ਸਖ਼ਤ ਇੰਤਜ਼ਾਮ ਕਰੇ ਅਤੇ ਜਲਦ ਤੋਂ ਜਲਦ ਮੁੜ ਸ਼ਾੰਤੀ ਬਹਾਲੀ ਕਰਨ ਲਈ ਕੜੇ ਕਦਮ ਚੁੱਕੇ ਤਾਂਕਿ ਭਵਿੱਖ ਵਿੱਚ ਅਜੀਹੀ ਘੱਟਨਾ ਨਾ ਵਾਪਰ ਸਕੇ।






Login first to enter comments.