G2M ਜਲੰਧਰ/ ਦਿੱਲੀ 8 ਫਰਵਰੀ 2025:- ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਐਮ.ਐਲ.ਏ ਸਰਦਾਰ ਸਰਬਜੀਤ ਸਿੰਘ ਮੱਕੜ ਨੇ ਦਿੱਲੀ ਵਿਧਾਨ ਸਭਾ ਵਿਚ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਆਪਣੇ ਦਫਤਰ ਵਿਖੇ ਆਪਣੇ ਸਾਥੀਆ ਨਾਲ ਜਿੱਤ ਦੀ ਖੁਸ਼ੀ ਮਨਾਈ ਅਤੇ ਕਿਹਾ ਕਿ ਅੱਜ ਸੱਚ ਦੇ ਰਾਹ ਦੀ ਜਿੱਤ ਹੋਈ ਹੈ ਝੂਠੇ ਹਾਰੇ ਨੇ ਸੱਚੇ ਜਿੱਤੇ ਨੇ ਅੱਜ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਪੂਰੀ ਬਹੁਮਤ ਨਾਲ ਜਿੱਤੀ ਹੈ, ਕੱਲ ਤੱਕ ਕੇਜਰੀਵਾਲ ਝੂਠ ਮਾਰੀ ਜਾ ਰਹੇ ਸੀ ਕਿ ਭਾਜਪਾ ਸਾਡੇ 15 ਬੰਦੇ ਖਰੀਦ ਰਹੇ ਹਨ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਸੱਚ ਹੋਇਆ,ਪਿਆਰੇ ਵੀਰੋ ਇਹਨਾਂ ਦੇ ਭੁਲੇਖਿਆਂ ਚ ਨਾ ਆਉ
ਆਮ ਪਾਰਟੀ ਵਾਲਿਆਂ ਨੇ ਪੰਜਾਬ ਬਰਬਾਦ ਕਰਤਾ ਦਿੱਲੀ ਵੀ ਇਹਨਾਂ ਨੇ ਬਰਬਾਦ ਕਰਤੀ ਸੀ ਪਰ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਧੱਕੇ ਮਾਰ ਕੇ ਭਜਾਇਆ ਵੀਰੋ ਆਓ ਤਕੜੇ ਹੋਈਏ ਅੱਜ ਵਾਜਪਾਈ ਸਾਹਿਬ ਜਿਨਾਂ ਦੀ ਮੁਢਲੀ ਮਿਹਨਤ ਨੇ ਤੇ ਮੋਦੀ ਸਰਕਾਰ ਦੀ ਪਲੈਨਿੰਗ ਤੇ ਮਿਹਨਤਾਂ ਨੇ ਆਪਣੇ ਦੇਸ਼ ਦਾ ਨਾਂ ਉੱਚਾ ਕੀਤਾ ਆਪਣੀ ਪਾਰਟੀ ਭਾਜਪਾ ਨੂੰ ਸਾਰੇ ਮੁਲਕਾਂ ਨਾਲੋਂ ਉੱਚਾ ਬਣਾਇਆ ਸੁੱਚਾ ਬਣਾਇਆ ਤੇ ਸੱਚਾਈ ਦੇ ਰਾਹ ਤੇ ਚੱਲ ਕੇ ਚੋਣਾਂ ਲੜੀਆਂ ਅੱਜ ਤੱਕ ਕੋਈ ਝੂਠ ਨਹੀਂ ਕੀਤਾ ਕੋਈ ਪੈਸੇ ਦਾ ਫਰੇਬ ਨਹੀਂ ਕੀਤਾ ਤੇ ਅੱਜ ਬਹੁਤ ਵੱਡੀ ਜਿੱਤ ਹਾਂਸਲ ਕਿਤੀ ਹੈ, ਇਸ ਜਿੱਤ ਲਈ ਮੈਂ ਲੱਖ ਲੱਖ ਵਧਾਈ ਦਿੰਨਾ ਹਾਂ ਅਤੇ ਆਪਣੇ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ।
ਨਰਿੰਦਰ ਮੋਦੀ ਜੀ ਨੂੰ ਸ਼ਾਹ ਜੀ ਨੂੰ ਤਰੁਣ ਚੁੱਗ ਜੀ ਨੂੰ ਤੇ ਆਪਣੇ ਪਾਰਟੀ ਦੇ ਪ੍ਰਧਾਨ ਨੱਢਾ ਜੀ ਨੂੰ ਸਿਰਸਾ ਜੀ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸਾਡੇ ਬਹੁਤ ਹੀ ਨੇਕ ਇਨਸਾਨ ਜਿੱਤੇ ਨੇ ਇਹ ਦਿੱਲੀ ਦੇ ਵਿੱਚ ਐਸਾ ਰੰਗ ਲਿਆਣਗੇ ਵੱਡੇ ਇੰਜਨ ਦੀ ਸਰਕਾਰ ਤੇ ਛੋਟੇ ਇੰਜਨ ਦੀ ਸਰਕਾਰ ਦੋਨੋਂ ਰਲ ਕੇ ਬਹੁਤ ਵੱਡਾ ਕੰਮ ਕਰਨਗੀਆਂ ਤੇ ਪੰਜਾਬ ਦੇ ਵਿੱਚ ਪੂਰਾ ਧਿਆਨ ਦੇ ਕੇ ਪੰਜਾਬ ਦੇ ਵਿੱਚ ਜਿਹੜੀ ਕਰਪਸ਼ਨ ਹੈ ਧੋਖੇਬਾਜੀ ਏ ਤੇ ਧੱਕੇ ਹੋ ਰਹੇ ਨੇ ਆਹ ਜਿੰਨੀਆਂ ਇਹਨਾਂ ਨੇ ਨਗਰ ਨਿਗਮਾਂ ਬਣਾਈਆਂ ਨੇ ਸਾਰੀਆਂ ਪੈਸਿਆਂ ਨਾਲ ਖਰੀਦ ਖਰੀਦ ਕੇ ਬਣਾਈਆਂ ਨੇ ਲੋਕਾਂ ਨੂੰ ਅੰਦਰ ਦੇ ਕੇ ਬਣਾਈਆਂ ਨੇ ਇਹਨਾਂ ਦਾ ਵੀ ਹਿਸਾਬ ਲਵਾਂਗੇ।
ਆਉਣ ਵਾਲਾ ਸਮੇਂ ਵਿੱਚ ਭਾਜਪਾ ਪੰਜਾਬ ਲਈ ਸੁਨੇਹੜਾ ਭਵਿੱਖ ਲਿਆਵਣ ਲਈ ਡੱਟੀ ਹੋਈ ਹੈ, ਅਤੇ ਮੇਰਾ ਖਿਆਲ ਹੈ ਕਿ ਇਹ ਇਹ ਲੁੱਟਾਂ ਖੋਹਾਂ ਪੰਜਾਬ ਵਿੱਚ ਅੱਜ ਤੋਂ ਹੀ ਬੰਦ ਹੋ ਜਾਣਗੀਆਂ ਕਿਉਂਕਿ ਸਾਰੀ ਸ਼ਹਿ ਆਮ ਪਾਰਟੀ ਦੀ ਸੀ ਆਮ ਪਾਰਟੀ ਬਹੁਤ ਬੁਰੀ ਤਰ੍ਹਾਂ ਜਾਰੀ ਹੈ ਇਹਨਾਂ ਨੂੰ ਦਿੱਲੀ ਤੋਂ ਸਬਕ ਲੈ ਕੇ ਨਰਿੰਦਰ ਮੋਦੀ ਜੀ ਨੂੰ ਆਪਣੇ ਆਪ ਨੂੰ ਅਰਪਣ ਕਰ ਦੇਣਾ ਚਾਹੀਦਾ ਹੈ, ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਹੈ।






Login first to enter comments.