ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਪ੍ਰੋ ਰਘਬੀਰ ਸਿੰਘ ਵੱਲੋਂ ਲਿਖੀ ਕਿਤਾਬ “ਅਹਿਸਾਸ” ਵਿੱਚੋਂ ਇੱਕ ਕਵਿਤਾ
ਲੜੀ-32
—ਰੱਬ ਜੀ ! —
ਹੇ ਮੇਰੇ ਰੱਬ ਜੀ!
ਹੇ ਮੇਰੇ ਸਾਈ!
ਹੇ ਗੁਸਾਈਂ!
ਹੇ ਨਾਥਨ ਕੇ ਨਾਥ!
ਦਰ ਤੇਰੇ ਕਿੰਝ ਆਵਾਂ !
ਪੱਲੇ ਮੇਰੇ ਕੁਝ ਨਹੀਂ :
ਦਰਸ ਤੇਰੇ ਕਿੰਝ ਪਾਵਾਂ !
ਪਤਾ ਹੈ ਮੈਨੂੰ
ਸੋਨੇ – ਚਾਂਦੀ
ਹੀਰੇ - ਮੋਤੀ
ਪੈਸੇ - ਧੇਲੇ ਨਾਲ
ਮੋਹ - ਪਿਆਰ
ਨਹੀਂ ਤੇਰ
ਜੇ ਹੁੰਦਾ
ਤੇ ਸੌਖਾ ਕੰਮ ਸੀ ਮੇਰਾ
ਟੱਕਾ ਰੁਪੱਈਆਂ
ਟੇਕ ਕੇ ਮੱਥਾ
ਤੇਰਾ ਜੀ ਪਰਚਾ ਲੈਂਦਾ ਮੈਂ
ਸੇਬਾਂ ਦਾ ਪ੍ਰਸ਼ਾਦ ਚੜ੍ਹਾ ਕੇ
ਦਰਸ ਤੇਰੇ ਨੂੰ
ਪਾ ਲੈਂਦਾ ਮੈਂ
ਪਰ ਤੂੰ ਤਾਂ ਲੋੜਾਂ –
ਪ੍ਰੇਮਾਂ - ਭਾਵ
ਭਾਵ- ਪ੍ਰੇਮਾ ਕਿਥੋਂ ਲੈ ਕੇ ਆਵਾਂ
ਭਾਵ- ਪ੍ਰੇਮਾ
ਮੇਰੇ ਪਿੰਡਿਓਂ
ਉਸੇ ਘੜੀ
ਕਾਫੂਰ ਹੋ ਗਿਆ
ਜਿਸ ਘੜੀ
ਜਿਸ ਪਲ
ਜਿਸ ਲਮਹੇ-
ਮੈਂ ਵਿਚ ਚੌਰਾਹੇ ਖੜ੍ਹ ਕੇ
ਦੋ ਟੁੱਕਿਆ ਦੀ ਖਾਤਰ
ਹੱਕ, ਸੱਚ, ਈਮਾਨ ਤੇ ਕਦਰਾਂ
ਛਿੱਕੇ ਟੰਗ ਕੇ
ਦਾਅ ‘ਤੇ ਲਾ ਕੇ
ਬੋਲੀ ਪਾ ਕੇ
ਭੰਗ ਦੇ ਭਾੜੇ
ਵੇਚ ਆਇਆਂ ਹਾਂ!
ਤੇ ਹੁਣ :
ਕੂੜਾਂ ਦੀ ਪੰਡ
ਲਾਲਸਾ ਦੀ ਅਗਨੀ
ਹਉਮੈ ਦੀ ਬੰਸਰੀ ਲੈ ਕੇ
ਦਰ ਤੇਰੇ ਕਿੰਝ ਆਵਾਂ
ਪੱਲੇ ਮੇਰੇ ਕੁਝ ਨਹੀਂ
ਦਰਸ ਤੇਰੇ ਕਿੰਝ ਪਾਵਾਂ ।






Login first to enter comments.