ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
.
ਪੂੰਝ ਲਉ ਅੱਖਾਂ
•
ਜੀ ਤਾਂ ਨਹੀਂ ਕਰਦਾ
ਕੁੱਝ ਵੀ ਲਿਖਣ ਨੂੰ
ਕੁੱਝ ਕਰਨ ਨੂੰ
ਪਰ ਕਿੰਨਾ ਚਿਰ
ਚੁੱਪ ਬੈਠ ਕੇ ਮਾਤਮ ਮਨਾਵਾਂਗੇ
ਉੱਠ ਜਾਉ
ਪੂੰਝ ਲਉ ਅੱਖਾਂ
ਤਾਕਤ
ਹੱਥਾਂ ‘ਚ ਭਰ ਲਉ
ਆ ਰਹੀ ਹੈ ਭੀੜ ਲੰਮੀ
ਧੂੜ ਦਾ ਗੁਬਾਰ ਬਣ
ਤੁਹਾਡੇ ਸੀਨੇ ਤੇ ਨੱਚਣ ਨੂੰ
ਭੁੱਲ ਕੇ ਲੋਕ ਹਿੱਤ
ਗਿਰੇ ਹੋਏ ਕਿਰਦਾਰ ਨਾਲ
ਤੁਹਾਡੀ ਉਡਾਣ ਨੂੰ ਮਿੱਧਣ ਲਈ
ਹਨੇਰਾ ਖਿਲਾਰਨ ਲਈ
ਅੱਖਾਂ ਤੇ ਚਸ਼ਮੇ ਚੜ੍ਹਾ ਕੇ
ਰੰਗ ਕਾਲੇ ਦੇ
ਘਰਾਂ ਦੇ ਪਰਦੇ
ਕਰਨ ਲਈ ਲੀਰੋ ਲੀਰ
ਲਕੀਰ ਦੇ ਫ਼ਕੀਰ
ਉਹ ਤਾਂ ਆ ਰਹੇ ਨੇ ਹੋ ਕੇ ਤਿਆਰ
ਉੱਠੋ ਹੋਵੋ ਤਿਆਰ ਹੁਣ ਤੁਸੀਂ ਵੀ
ਜ਼ਿੰਦਗੀ ‘ਚ ਰੰਗ
ਭਰਨ ਲਈ
ਤੁਫਾਨ ਵੱਲ ਜਾਂਦੀਆਂ
ਕਿਸ਼ਤੀਆਂ ਨੂੰ ਮੋੜਣ ਲਈ
ਹੋ ਜਾਉ ਤਿਆਰ
ਭਾਵੇਂ ਜੀ ਤਾਂ ਨਹੀਂ ਕਰ ਰਿਹਾ
ਕੁੱਝ ਲਿਖਣ ਨੂੰ
ਕੁੱਝ ਕਰਨ ਨੂੰ
•
- ਦੇਵਿੰਦਰ ਬਿਮਰਾ






Login first to enter comments.