Friday, 30 Jan 2026

ਪ੍ਰੋਫੈਸਰ ਰਘਬੀਰ ਸਿੰਘ ਵੱਲੋਂ ਲਿਖੀ ਕਿਤਾਬ “ਅਹਿਸਾਸ” ਵਿੱਚੋਂ ਇੱਕ ਕਵਿਤਾ “ਮਨ” ।

 

 

ਜਾਲੰਧਰ G2M 22ਜੂਨ 2024

 

— ਮਨ ——

ਕਦੇ ਕਦੇ ਮਨ ਚਾਹੇ

ਛੋਡ ਸਗਲ ਜਗਤ ਦਾ ਲੇਖਾ

ਓਮ ਧਿਆਵਾਂ ਸਰਬ ਸੁੱਖ ਪਾਵਾਂ।

 

ਪਰ ਸ਼ਾਂਤ ਚਿਤ ਅਡੋਲ

ਵਿਚ ਸਮਾਧੀ

ਇਕ ਦਮ, ਮਨ ਸੰਗ ਅੰਤਰ ਧਿਆਨ ਹੋ

ਜਦ ਲਿਵ ਲਾਵਾਂ ।

ਭਟਕਣ ਮਨ ਦੀ

ਹੋਰ ਹੀ ਵਧਦੀ ਜਾਵੇ

ਨੰਗੇ ਮਨ ਦੀ

ਨੰਗੀ ਧਰਤੀ ‘ਤੇ

ਨਿਰੇ – ਨੂਰ ਦੀ ਕਿਰਨ-ਸੁਨਹਿਰੀ

ਦਾ ਝਲਕਾਰਾ ਜਿਹਾ

ਜਦ ਆਵੇ

ਉਸ ਥਾਈਂ ਹੋਣ

ਸਮਰਪਤ ਦੀ ਥਾਂ

ਮਨ ਹੋਰ ਹੀ ਹੁਕਮ ਸੁਣਾਵੇ

 

ਅਜਬ ਨਗਰੀ ਦੇ ਅਜਬ ਵਰਤਾਰੇ

ਨੰਗੇ ਮਨ ਦੀ ਨੰਗੀ ਧਰਤੀ

ਮੈਨੂੰ ਕੁਝ ਸੋਝੀ ਨਾ ਆਵੇ

ਮਨ ਝੱਟ ਆਖ ਸੁਣਾਵੇ :

ਬੀੜ ਦੇ ਘੋੜੇ ਅੱਥਰੇ

ਸਰਪੱਟ ਦੌੜ ਦੁੜਾ

ਲੈ ਚਲ ਵਿਚ ਝਨਾਂ ਦੇ

ਮਹਿਫਲ ਖੂਬ ਜਮਾ

ਜੀਵਨ ਦੇ ਦਿਨ ਚਾਰ ਨੇ

ਕੀ ਲੈਣਾ ਨਾਮ ਧਿਆ

ਸ਼ਰਾਬ ਕਬਾਬ ਸ਼ਬਾਬ ਵਿਚ

ਉਮਰਾਂ ਲੈ ਹੰਢਾ।

ਮੈਅ ਦੇ ਪਿਆਲੇ ਦੋ ਹੀ

ਕੰਠੋਂ ਹੇਠਾਂ ਜਦ ਕਰਾਂ

 

ਮਨ ਮੇਰਾ ਫਿਰ ਕੜਕੇ

ਮੇਰਾ ਮਨ ਫਿਰ ਰੜਕੇ

ਮਨ ਦੀ ਲੀਲਾ

ਬੜੀ ਨਿਆਰੀ

ਮੈਨੂੰ ਕਹੇ :ਸੁਣ ਬਨਵਾਰੀ

ਜੀਵਨ ਦੇ ਦਿਨ ਚਾਰ ਨੇ

ਵਿਚ ਪਿਆਲੇ ਗਰਕਣ ਦੇ

ਤੂੰ ਨਾ ਆਧਾਰ ਬਣਾ

ਸਰਬ ਜਗਤ ਕਲਿਆਣ ਲਈ

ਧੁ ਲੈ ਹੁਣੇ ਮਿਆਨੋਂ

ਸ਼ਮਸ਼ੀਰੇ-ਦਸਤ ਸਜ਼ਾ।

 

ਜੋਕਾਂ ਦੇ ਆਹੂ ਲਾਹ ਦੇ

ਲੋਕਾਂ ਲਈ ਰਾਹ ਬਣਾ

 

ਦਸਤ ਸ਼ਮਸ਼ੀਰੇ ਪਹਿਨ ਕੇ

ਵਿਚ ਮੈਦਾਨੇ ਜੂਝਿਆ

ਜਦ ਮੈਂ ਪਹਿਲੀ ਵੇਰ

ਅਜਬ ਨਗਰੀ ਦੇ ਅਜਬ ਵਰਤਾਰੇ

ਮਨ ਦੀ ਵਿਥਿਆ

ਮੇਰੀ ਸੋਝੀਓਂ ਬਾਹਰ ਏ

ਦੋ ਪਲ ਵਿਚ ਹੀ ਹੋ ਗਿਆ

ਲੋਕਾਂ ਤੋਂ ਬੇਮੁੱਖ

ਰਣ ਵਿਚ ਸੀ

ਜਿਸ ਜੂਝਣਾ

ਦਿੱਤਾ ਝੱਟ ਬੇਦਾਵਾ ਲਿਖ

 

ਆਖੇ :

ਸ਼ੂਟ ਤੂੰ ਇਥੋਂ ਵੱਟ ਲੈ

ਲੈ ਚਲ ਦੂਰ ਉਡਾ

ਆਪਣੀ ਨਗਰੀ ਆਪਣਾ ਘਰ

ਆਪਣਾ ਮਹਿਲ ਵਸਾ

ਕੀ ਲੈਣਾ ਵਿਚ ਖਲ੍ਹਕ ਦੇ

ਅਜਾਈਂ ਮੌਤ ਨਾ ਮਰ

ਸੁਪਨਿਆ ਦਾ ਮਹਿਲ ਸਜਾ

ਬੇਤਾਜ - ਬਾਦਸ਼ਾਹ, ਬਣ ਜਾ

ਮਨ ਭਾਉਂਦਾ ਲੈ ਹੰਢਾ

 

ਅਜਬ ਨਗਰੀ ਦੇ ਅਜਬ ਵਰਤਾਰੇ

ਮੈਨੂੰ ਕੁਝ ਸੋਝੀ ਨਹੀਂ ਪੈਂਦੇ

ਪਹਿਲੀ ਪਉੜੀ ਚੜ੍ਹਿਆ ਹੀ ਸੀ

ਰੰਗ ਮਹਿਲ ਦੀ ਹਾਲੇ

ਮੋਰੇ-ਮਨ ਉੱਚੀ ਸਾਰੀ ਪੁਕਾਰ

ਪਿਛਾਂਹ ਲਿਆ ਬੁਲਾ

ਕਹਿੰਦਾ ਰਘਬੀਰ

ਕਿੱਧਰ ਮੂੰਹ ਚੁੱਕ

ਤੁਰਿਆ ਹੈਂ ਤੂੰ ਚਲ :

ਦੇ

ਇਹ ਮਾਇਆ, ਇਸ ਰਾਮ ਬਿਸਾਰਿਆ

ਆਉਣੀ ਹੈ ਕਿਸ ਕੰਮ ?

ਉਥੇ ਹੋਣ ਨਿਬੇੜੇ ਅਮਲਾਂ

ਸ਼ੀਸ਼ ਮਹੱਲ ਨਹੀਂ ਆਉਣੇ ਕੰਮ

ਵਿਚ ਸਮਾਧੀ ਲੀਨ ਜਦ ਹੋਵਾਂ

ਆਖੇ ਚਲ, ਭੱਜ !

ਰੰਗ ਮਹਿਲ ਵਿਚ ਜਾਵਾਂ ਜਦ

ਮੈਨੂੰ ਲਵੇ ਧੂ

ਰਾਜ -ਮਹੱਲ ਦੀ ਚੜ੍ਹਾਂ ਜਦ ਪੌੜੀ

ਮੈਨੂੰ ਆਖੋ ਡੁੱਬ ਮਰ !

 

ਭਟਕਨ ਮਨ ਦੀ

ਵਧਦੀ ਜਾਵੇ

ਮੈਨੂੰ ਵੀ ਭਟਕਾਈ ਜਾਵੇ

ਅਜਬ ਨਗਰੀ ਦੇ ਅਜਬ ਵਰਤਾਰੇ

ਮੈਨੂੰ ਕੁਝ ਸੋਝੀ ਨਾ ਆਵੇ ।


202

Share News

Login first to enter comments.

Latest News

Number of Visitors - 132945