Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬਸਪਾ ਉਮੀਦਵਾਰ ਬਿੰਦਰ ਲਾਖਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ

 

 

ਜਲੰਧਰG2M 20j ਜੂਨ 24:- ਬਸਪਾ ਦੇ ਜਲੰਧਰ ਵੈਸਟ ਵਿਧਾਨਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਗਏ ਬਿੰਦਰ ਲਾਖਾ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਬਸਪਾ ਦੇ ਸੂਬਾ ਇੰਚਾਰਜ ਐਮਐਲਏ ਡਾ. ਨਛੱਤਰ ਪਾਲ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਚੌਧਰੀ ਗੁਰਨਾਮ ਸਿੰਘ ਵੀ ਮੌਜ਼ੂਦ ਸਨ। 

ਬਿੰਦਰ ਲਾਖਾ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਉਮੀਦਵਾਰ ਬਣਾ ਕੇ ਉਨ੍ਹਾਂ ’ਤੇ ਜੋ ਭਰੋਸਾ ਕੀਤਾ ਹੈ, ਉਸ ’ਤੇ ਉਹ ਖਰੇ ਉਤਰਨਗੇ ਅਤੇ ਜਲੰਧਰ ਵੈਸਟ ਵਿਧਾਨਸਭਾ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ। ਇਸ ਦੌਰਾਨ ਬਸਪਾ ਸੂਬਾ ਇੰਚਾਰਜ ਡਾ. ਨਛੱਤਰ ਪਾਲ ਐਮਐਲਏ ਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਭਾਜਪਾ, ਕਾਂਗਰਸ ਤੇ ਆਪ ਨੇ ਹਮੇਸ਼ਾ ਝੂਠੇ ਲਾਰੇ ਲਗਾ ਕੇ ਲੋਕਾਂ ਦੀਆਂ ਵੋਟਾਂ ਲਈਆਂ, ਪਰ ਕਦੇ ਵੀ ਲੋਕਾਂ ਦੇ ਭਲੇ ਲਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਵੈਸਟ ਸੀਟ ਤੋਂ ਜਿੱਤ ਲਈ ਬਸਪਾ ਆਗੂ ਤੇ ਵਰਕਰ ਮੈਦਾਨ ’ਚ ਡਟ ਗਏ ਹਨ। ਇਸ ਮੌਕੇ ਬਸਪਾ ਆਗੂ ਤੀਰਥ ਰਾਜਪੁਰਾ, ਜਗਦੀਸ਼ ਸ਼ੇਰਪੁਰੀ, ਪਰਮਜੀਤ ਮੱਲ, ਬਲਵਿੰਦਰ ਰਲ੍ਹ, ਦੇਵਰਾਜ ਸੁਮਨ, ਸਲਵਿੰਦਰ ਕੁਮਾਰ, ਦਵਿੰਦਰ ਗੋਗਾ, ਜਲੰਧਰ ਵੈਸਟ ਦੇ ਪ੍ਰਧਾਨ ਅਸ਼ੋਕ ਗੋਖਾ, ਐਡਵੋਕੇਟ ਪਿ੍ਰਤਪਾਲ, ਐਡਵੋਕੇਟ ਦੀਪਕ, ਰਾਮ ਸਿੰਘ ਬੋਲੀਨਾ, ਕੇਵਲ ਭੱਟੀ, ਕਰਮ ਚੰਦ, ਅਸ਼ੋਕ ਸਈਪੁਰ, ਬਿੱਲਾ ਜੱਲੋਵਾਲ ਸਮੇਤ ਵੱਡੀ ਗਿਣਤੀ ’ਚ ਬਸਪਾ ਆਗੂ-ਵਰਕਰ ਮੌਜ਼ੂਦ ਸਨ।

Comments

No comments yet.



Latest News

Number of Visitors - 220779

Share this Post