न्यूजीलैंड में पंजाबियों की भर्ती का विरोध, पुलिस ने प्रदर्शन रोका
ਜਲੰਧਰ G2M(ਵਿਕਰਾਂਤ ਮਦਾਨ)18 ਜੂਨ 24:- ਆਉਣ ਵਾਲੇ ਜ਼ਿਮਨੀ ਇਲੈਕਸ਼ਨਾਂ ਲਈ ਆਪ ਅਤੇ ਭਾਜਪਾ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿੱਚ ਭਾਜਪਾ ਤੋਂ ਸ਼ੀਤਲ ਅੰਗੁਰਾਲ ਅਤੇ ‘ਆਪ’ ਤੋਂ ਮਹਿੰਦਰ ਭਗਤ ਨੂੰ ਟਿਕਟ ਦੀ ਘੋਸ਼ਣਾ ਕੀਤੀ ਗਈ ਹੈ। ਅੱਜ ਹੋ ਸਕਦਾ ਹੈ ਕੀ ਕਾਂਗਰਸ ਪਾਰਟੀ ਵੈਸਟ ਤੋਂ ਆਪਣੇ ਉਮੀਦਵਾਰ ਦੀ ਘੋਸ਼ਣਾ ਕਰ ਦੇਵੇ, ਲਗਭਗ ਹੋ ਸਕਦਾ ਹੈ ਕੀ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਟਿਕਟ ਦੇ ਦਿੱਤਾ ਜਾਵੇ ਲੋਕ ਸਭਾ ਚੋਣਾਂ ਵਿੱਚ ਪੱਛਮੀ ਹਲਕੇ ਤੋਂ ਜਿੱਤਣ ਵਾਲੀ ਕਾਂਗਰਸ ਦਾ ਮਨੋਬਲ ਉੱਚਾ ਹੈ। ਇਸ ਲਈ ਪੱਛਮੀ ਹਲਕੇ ਵਿੱਚ ਕਾਂਗਰਸ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਕਹਿ ਰਹੇ ਹਨ ਕਿ ਇਸ ਵਾਰ ਕਾਂਗਰਸ ਦਾ ਉਮੀਦਵਾਰ ਪੱਛਮੀ ਹਲਕੇ ਤੋਂ ਹੀ ਹੋਵੇਗਾ। ਕਾਂਗਰਸੀ ਆਗੂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਹਨ। ਸੁਣਨ ਵਿਚ ਆ ਰਿਹਾ ਹੈ ਕੇ ਚਰਚਾ ਚਲ ਰਹੀ ਹੈ ਕਿ ਉਹਨਾ ਦਾ ਨਾਮ ਫਾਈਨਲ ਕਰ ਲਿਆ ਜਾਵੇ।






Login first to enter comments.