Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਚਰਨਜੀਤ ਚੰਨੀ ਨੇ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨਾਲ ਬੈਠ ਦੱਖਣੀ ਭਾਰਤ ਦੇ ਰਿਵਾਜ ਅਨੁਸਾਰ ਭੋਜਨ ਕੀਤਾ

 

ਸਲੱਮ ਏਰੀਏ ਵਿੱਚ ਰਹਿੰਦੇ ਲੋਕਾਂ ਨੂੰ ਬੁਨਿਆਦੀ ਸਹੂਲਤਾ ਮੁਹੱਈਆ ਕਰਵਾਉਣਾ ਮੇਰਾ ਮੁੱਖ ਟੀਚਾ-ਚਰਨਜੀਤ ਚੰਨੀ

ਜਲੰਧਰ -G2M 30ਮਈ 24

ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੱਖਣੀ ਭਾਰਤ ਤੋ ਆ ਕੇ ਪੰਜਾਬ ਵਿੱਚ ਵਸੇ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਇੰਨਾਂ ਪ੍ਰਵਾਸੀ ਲੋਕਾਂ ਦੇ ਨਾਲ ਬੈਠ ਕੇ ਦੱਖਣੀ ਰਿਵਾਜ ਅਨੁਸਾਰ ਭੋਜਨ ਛਕਿਆ।ਇਸ ਦੋਰਾਨ ਸਾਬਕਾ ਕੋਸਲਰ ਪੱਲੀ ਸਵਾਮੀ ਵੀ ਮੋਜੂਦ ਸਨ।ਚਰਨਜੀਤ ਸਿੰਘ ਚੰਨੀ ਨੇ ਇੰਨਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ।ਸ.ਚੰਨੀ ਨੇ ਇਹ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ ਤੇ ਇੰਨਾਂ ਲੋਕਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਵਾਉਣ ਵੀ ਉੱਨਾਂ ਦੀ ਅਹਿਮ ਜਿੰਮੇਵਾਰੀ ਰਹੇਗੀ।ਉੱਨਾਂ ਕਿਹਾ ਕਿ ਲਾਲ ਲਕੀਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਦੀ ਨੀਤੀ ਉੱਨਾਂ ਨੇ ਲਿਆਂਦੀ ਸੀ ਤੇ ਇਸ ਨੀਤੀ ਦਾ ਲੋਕਾਂ ਨੂੰ ਵੱਡਾ ਫ਼ਾਇਦਾ ਮਿਲਿਆ ਹੈ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਾਲਕੀ ਹੱਲ ਮਿਲ ਵੀ ਗਏ ਹਨ।ਸ.ਚੰਨੀ ਨੇ ਕਿਹਾ ਕਿ ਜਲੰਧਰ ਹਲਕੇ ਦੇ ਸਲੱਮ ਇਲਾਕੇ ਦੀਆਂ ਬਸਤੀਆਂ ਚ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵੱਲ ਧਿਆਨ ਦਿੱਤਾ ਜਾਵੇਗਾ ਤੇ ਇਨਾ ਇਲਾਕਿਆਂ ਵਿੱਚ ਰਹਿੰਦੇ ਪਰਿਵਾਰਾਂ ਲਈ ਜਿੱਥੇ ਕਿ ਸਰਕਾਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਉੱਥੇ ਹੀ ਇੰਨਾਂ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕਰਨਾ ਵੀ ਉੱਨਾਂ ਦਾ ਮੁੱਖ ਟੀਚਾ ਰਹੇਗਾ।

Comments

No comments yet.



Latest News

Number of Visitors - 220788

Share this Post