Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਲੰਧਰ ਦੇ ਵਿੱਚ ਚਰਨਜੀਤ ਚੰਨੀ ਲਿਆਉਣਗੇ ਵਿਕਾਸ ਦੀ ਹਨੇਰੀ-ਡਾ.ਕਮਲਜੀਤ ਕੋਰ

ਚਰਨਜੀਤ ਚੰਨੀ ਦੀ ਪਤਨੀ,ਨੂੰਹ ਸਮੇਤ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ

ਜਲੰਧਰ ਅੱਜ ਮਿਤੀ 20 मई (विक्रांत मदान) :  ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਵੱਲੋਂ ਵੀ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾ.ਕਮਲਜੀਤ ਕੋਰ ਤੇ ਨੂੰਹ ਸਿਮਰਨ ਸਮੇਤ ਰਣਦੀਪ ਟੋਹੜਾ ਤੇ ਸਰਬਜੀਤ ਕੋਰ ਵੱਲੋਂ ਨੂਰਮਹਿਲ,ਨਕੋਦਰ,ਬਿਲਗਾ ਪਿੰਡ,ਭਾਰਗੋ ਕੈਂਪ,ਚੋੰਖਾਂ ਕਲਾਂ,ਪਰਾਗਪੁਰ,ਬਸਤੀ ਨੌਂ ਤੇ ਨੰਗਲੀ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ ਗਿਆ ਤੇ ਵੱਖ ਵੱਖ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ।ਇਸ ਦੋਰਾਨ ਸਾਬਕਾ ਵਿਧਾਇਕ ਡਾ.ਨਵਜੋਤ ਦਾਹੀਆ ਤੇ ਊਮਾ ਬੈਰੀ ਵੀ ਮੋਜੂਦ ਸਨ।ਇਸ ਦੋਰਾਨ ਡਾ.ਕਮਲਜੀਤ ਕੋਰ ਨੇ ਕਿਹਾ ਕਿ ਲੋਕਾਂ ਦਾ ਵੱਡਾ ਸਮਰਥਨ ਉੱਨਾਂ ਨੂੰ ਮਿਲ ਰਿਹਾ ਹੈ ਤੇ ਹਰ ਕੋਈ ਇਸ ਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਭੁਗਤਣ ਦੀ ਗੱਲ ਕਹਿ ਰਿਹਾ ਹੈ।ਉੱਨਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵੱਖ ਵੱਖ ਹਿੱਸਿਆਂ ਵਿੱਚ ਚੋਣ ਪ੍ਰਚਾਰ ਕਰਦੇ ਸਮੇਂ ਲੋਕ ਉੱਨਾਂ ਨੂੰ ਆਪਣੀਆਂ ਪਲਕਾਂ ਤੇ ਬਿਠਾ ਰਹੇ ਹਨ ਤੇ ਫੁੱਲਾਂ ਨਾਲ ਸਨਮਾਨ ਕਰ ਰਹੇ।ਉੱਨਾਂ ਕਿਹਾ ਕਿ ਜਲੰਧਰ ਵਾਸੀਆਂ ਨੇ ਸਾਡੇ ਲਈ ਆਪਣੇ ਦਿਲਾਂ ਦੇ ਬੂਹੇ ਖੋਲ ਦਿੱਤੇ ਹਨ ਤੇ ਲੋਕਾਂ ਵੱਲੋਂ ਦਿੱਤੇ ਜਾ ਰਿਹਾ ਇਹ ਪਿਆਰ ਅਨਮੋਲ ਹੈ।ਡਾ.ਕਮਲਜੀਤ ਕੋਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਨੇ ਖਰੜ ਅਤੇ ਸ਼੍ਰੀ ਚਮਕੋਰ ਸਾਹਿਬ ਵਿੱਚ ਲੋਕਾਂ ਦਾ ਨੁਮਾਇੰਦਾ ਬਣ ਕੇ ਵਿਕਾਸ ਦੇ ਹਨੇਰੀ ਲਿਆਂਦੀ ਹੈ ਉਸੇ ਤਰਾਂ ਨਾਲ ਜਲੰਧਰ ਦੇ ਵਿੱਚ ਵੀ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ।ਉੱਨਾਂ ਕਿਹਾ ਕਿ ਜਲੰਧਰ ਦੇ ਵਿੱਚ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਵੱਡੇ ਕੰਮ ਕਰਨਾ ਸਮੇਂ ਦੀ ਲੋੜ ਹੈ ਤੇ ਚਰਨਜੀਤ ਸਿੰਘ ਚੰਨੀ ਨੂੰ ਅਜਿਹੇ ਕੰਮ ਕਰਨ ਦਾ ਤਜੁਰਬਾ ਹੈ।ਉੱਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਹਰ ਵਰਗ ਦੀ ਸਮੱਸਿਆਵਾਂ ਤੇ ਜ਼ਰੂਰਤ ਨੂੰ ਸਮਝਦੇ ਹਨ ਤੇ ਉਹ ਹਰ ਵਰਗ ਦੇ ਲਈ ਕੰਮ ਕਰਨਗੇ।

Comments

No comments yet.



Latest News

Number of Visitors - 221147

Share this Post