Saturday, 31 Jan 2026

ਆਮ ਆਦਮੀ ਪਾਰਟੀ ਦਾ ਨੂਰਮਹਿਲ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ

ਸਧਾਰਣ ਘਰਾਂ ਦੇ ਲੋਕਾਂ ਨੂੰ  ਹੁਣ ਯਕੀਨ ਆਇਐ ਕਿ ਨੌਕਰੀਆਂ ਯੋਗਤਾ ਦੇ ਅਧਾਰ 'ਤੇ ਵੀ ਮਿਲ ਸਕਦੀਆਂ ਨੇ- ਪਵਨ ਟੀਨੂੰ

* ਬਿਜਲੀ ਬਿੱਲਾਂ ਨੇ ਹਰ ਘਰ ਦਾ ਔਸਤਨ 3000 ਹਜਾਰ ਰੁਪਿਆ ਬਚਾਇਐ
* ਮਾਨ ਸਰਕਾਰ ਨੇ ਉਹ ਵੀ ਵਾਅਦੇ ਪੂਰੇ ਕੀਤੇ ਜੋ ਲੋਕਾਂ ਨਾਲ ਕੀਤੇ ਵੀ ਨਹੀਂ ਸਨ- ਵਿਧਾਇਕਾ ਇੰਦਰਜੀਤ ਕੌਰ ਮਾਨ
* ਜਲੰਧਰ ਪੱਛਮੀ ਹਲਕੇ ਵੀ ਮਹਿੰਦਰ ਭਗਤ ਦੀ ਅਗਵਾਈ 'ਚ ਵੱਡੀ ਮੀਟਿੰਗ
ਜਲੰਧਰ 15 ਮਈ (ਪੱਤਰ ਪ੍ਰੇਰਕ) -ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਟੀਨੂੰ ਵੱਲੋਂ ਆਪਣੀ ਚੋਣ ਮੁਹਿੰਮ ਨੂੰ  ਹੋਰ ਸਰਗਰਮ ਕਰਦੇ ਹੋਏ ਅੱਜ ਨੂਰਮਹਿਲ ਵਿੱਚ ਆਪਣੇ ਚੋਣਾਵੀ ਦਫਤਰ ਦਾ ਉਦਘਾਟਨ ਕੀਤਾ ਗਿਆ | ਇਸ ਤੋਂ ਪਹਿਲਾਂ ਪਵਨ ਟੀਨੂੰ ਵੱਲੋਂ ਨਕੋਦਰ ਵਿੱਚ ਪਾਰਟੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ, ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਤੇ ਹੋਰਨਾਂ ਸਾਥੀਅਾਂ ਦੇ ਨਾਲ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ |
ਇਸ ਮੌਕੇ ਪਵਨ ਟੀਨੂੰ ਵੱਲੋਂ ਜਾਣਕਾਰੀ ਦਿਤੀ ਗਈ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਸਧਾਰਣ ਪਰਿਵਾਰਾਂ ਨੂੰ  ਪਹਿਲੀ ਵਾਰ ਇਹ ਯਕੀਨ ਆਇਆ ਹੈ ਕਿ ਉਨ੍ਹਾਂ ਦੇ ਨੌਜਵਾਨ ਧੀਆਂ ਪੁੱਤਰਾਂ ਨੂੰ  ਯੋਗਤਾ ਦੇ ਅਧਾਰ 'ਤੇ ਨੌਕਰੀਆਂ ਵੀ ਮਿਲ ਸਕਦੀਆਂ ਹਨ | ਇਸ ਤੋਂ ਪਹਿਲੀਆਂ ਸਰਕਾਰਾਂ ਨੇ ਆਪੋ ਆਪਣੇ ਘਰਾਣਿਆਂ ਦੇ ਨੌਜਵਾਨਾਂ ਨੂੰ  ਹੀ ਨੌਕਰੀਆਂ ਦਿਤੀਆਂ ਸਨ ਤੇ ਬਾਕੀਆਂ ਨੂੰ  ਲਾਰਿਆਂ ਦੇ ਵਿੱਚ ਰੱਖਿਆ | ਉਨ੍ਹਾਂ ਦਸਿਆ ਕਿ ਮਾਨ ਸਰਕਾਰ ਸਿਰਫ 2 ਸਾਲਾਂ ਵਿੱਚ ਹੀ 43 ਹਜ਼ਾਰ ਤੋਂ ਵਧੇਰੇ ਨੌਕਰੀਆਂ ਦੇ ਚੁੱਕੀ ਹੈ ਤੇ ਅਨੇਕਾਂ ਕੱਚੇ ਮੁਲਾਜ਼ਮਾਂ ਨੂੰ  ਪੱਕਿਆਂ ਕੀਤਾ ਜਾ ਚੁਕਾ ਹੈ |
ਪਵਨ ਟੀਨੂੰ ਨੇ ਕਿਹਾ ਕਿ ਵਾਰੀ-ਵਾਰੀ ਹਕੂਮਤ ਕਰਨ ਦੇ ਆਦੀ ਹੋ ਚੁੱਕੇ ਕੁਝ ਸਿਆਸੀ ਘਰਾਣਿਆਂ ਦੀ ਸਿਆਸਤ ਤੋਂ ਅੱਕ ਕੇ ਆਮ ਲੋਕਾਂ ਨੇ ਆਪਣੇ ਮਸਲੇ ਖੁਦ ਨਿਪਟਾਉਣ ਲਈ ਆਪ ਅੱਗੇ ਆ ਕੇ ਆਮ ਆਦਮੀ ਪਾਰਟੀ ਬਣਾਈ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ  ਅੱਗੇ ਆ ਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੂੰ  ਹਿਮਾਇਤ ਦੇ ਕੇ ਸਮਾਜ ਪ੍ਰਤੀ ਬਣਦੀ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ |
ਇਹ ਵਿਸ਼ਾਲ ਰੋਡ ਸ਼ੋਅ ਨੂਰਮਹਿਲ ਦੇ ਸਿਵਲ ਹਸਪਤਾਲ ਨੇੜਿਓਾ ਸ਼ੁਰੂ ਹੋਇਆ ਤੇ ਪਿੰਡ ਡੱਲਾ, ਕੋਟ ਬਾਦਲ ਖਾਂ, ਉਮਰਪੁਰ ਕਲਾਂ, ਤਲਵਣ, ਪੁਆਦੜਾ, ਸੰਗੋਵਾਲ, ਬਿਲਗਾ, ਮੁਆਈ ਪਿੰਡਾਂ ਰਾਹੀਂ ਹੁੰਦਾ ਹੋਇਆ ਵਾਪਸ ਨੂਰਮਹਿਲ ਪੁੱਜਾ | ਇਸ ਮੌਕੇ ਨੂਰਮਹਿਲ ਵਿੱਚ ਪਾਰਟੀ ਦੇ ਦਫਤਰ ਦਾ ਉਦਘਾਟਨ ਵੀ ਕੀਤਾ ਗਿਆ | ਇਸ ਮੌਕੇ ਵੱਡੀ ਤਾਦਾਦ ਵਿੱਚ ਇਕੱਤਰ ਆਮ ਆਦਮੀ ਪਾਰਟੀ ਦੇ ਹਿਮਾਇਤੀਆਂ ਤੇ ਹੋਰਨਾਂ ਨੂੰ  ਸੰਬੋਧਨ ਕਰਦਿਆਂ ਪਵਨ ਟੀਨੂੰ ਨੇ ਦਸਿਆ ਕਿ ਮਾਨ ਸਰਕਾਰ ਨੇ ਸਿਰਫ 2 ਸਾਲ ਦੇ ਸਮੇਂ ਵਿੱਚ ਜਿਵੇਂ ਟੋਲ ਪਲਾਜ਼ੇ ਬੰਦ ਕਰਵਾ ਕੇ ਪੰਜਾਬੀਆਂ ਦਾ ਰੋਜਾਨਾ ਦਾ ਕਰੋੜਾਂ ਰੁਪਏ ਦਾ ਬੇਲੋੜਾ ਖਰਚਾ ਬਚਾਇਆ, ਉਸ ਤੋਂ ਇਲਾਵਾ ਮੁਹੱਲਾ ਕਲੀਨਿਕਾਂ, ਮਿਆਰੀ ਸਕੂਲ ਬਣਾਉਣ, ਨਹਿਰਾਂ ਦੇ ਆਖਰੀ ਸਿਰਿਆਂ ਤਕ ਪਾਣੀ ਦੀ ਪਹੁੰਚ ਯਕੀਨੀ ਕਰਨ ਆਦਿ ਅਨੇਕਾਂ ਅਜਿਹੇ ਫੈਸਲੇ ਹਨ ਜਿਨ੍ਹਾਂ ਦੇ ਕਾਰਨ ਵਿਰੋਧੀ ਧਿਰਾਂ ਨੂੰ  ਆਪਣੀ ਸਿਆਸਤ ਦਾ ਅੰਤਿਮ ਵੇਲਾ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਉਹ ਬਿਨਾ ਕਿਸੇ ਅਧਾਰ ਤੋਂ ਆਮ ਆਦਮੀ ਪਾਰਟੀ ਦੇ ਖਿਲਾਫ ਬਿਆਨਬਾਜੀ ਕਰਦੇ ਰਹਿੰਦੇ ਹਨ |
ਪਵਨ ਟੀਨੂੰ ਨੇ ਯਕੀਨ ਦਿਵਾਇਆ ਕਿ ਤੁਸੀ ਆਪਣਾ ਕੀਮਤੀ ਵੋਟ 'ਆਪ' ਦੇ ਹੱਕ ਵਿੱਚ ਪਾਓ, ਉਸ ਤੋਂ ਬਾਅਦ ਸੰਸਦ ਵਿੱਚ ਵੀ ਆਮ ਲੋਕਾਂ ਦੀ ਇਹ ਪਾਰਟੀ ਪੰਜਾਬ ਦੀ ਹਰੇਕ ਮੰਗ ਨੂੰ  ਉਠਾਉਣ ਵਿੱਚ ਪਿਛੇ ਨਹੀਂ ਰਹੇਗੀ | ਇਸ ਮੌਕੇ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਨ ਸਰਕਾਰ ਨੇ ਉਹ ਵੀ ਵਾਅਦੇ ਆਪਣੇ 2 ਸਾਲਾਂ ਦੇ ਸੰਖੇਪ ਸਮੇਂ ਵਿੱਚ ਪੂਰੇ ਕੀਤੇ ਹਨ ,ਜੋ ਲੋਕਾਂ ਨਾਲ ਕੀਤੇ ਵੀ ਨਹੀਂ ਸਨ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਸਿੰਘ ਸ਼ੀਰ ਉਪਲ ਬਲਾਕ ਪ੍ਰਧਾਨ, ਅਜੀਤ ਕੁਮਾਰ ਸਿੱਧਮ ਬਲਾਕ ਪ੍ਰਧਾਨ, ਮਨਜੀਤ ਕੁਮਾਰ ਕੰਦੋਲਾ ਬਲਾਕ ਪ੍ਰਧਾਨ, ਸੰਦੀਪ ਤਕਿਆਰ ਸ਼ਾਲੂ ਕੋਆਰਡੀਨੇਟਰ, ਸ਼ਮੀਰ ਨਈਅਰ ਬਲਾਕ ਪ੍ਰਧਾਨ, ਅਮਰ ਸਿੰਘ ਟਾਲੀ ਹਲਕਾ ਯੂਥ ਕੋਆਰਡੀਨੇਟਰ, ਮੋਹਿਤ ਕੁਮਾਰ, ਕਿੰਦਾ ਨਾਗਰਾ, ਡਾ. ਵੇਦ ਪ੍ਰਕਾਸ਼ ਸਿੱਧਮ ਬਲਾਕ ਪ੍ਰਧਾਨ, ਸੋਨੂ ਗਿੱਲ ਨੂਰਮਹਿਲ, ਦੀਪੂ ਜੋਹਰ, ਨਰਿੰਦਰ ਕੌਰ ਆਦਿ ਆਗੂ ਆਪਣੇ ਸਾਥੀਅਾਂ ਸਮੇਤ ਹਾਜਰ ਸਨ |
ਨਕੋਦਰ ਰੋਡ ਸ਼ੋਅ ਤੋਂ ਬਾਅਦ ਜਲੰਧਰ ਸ਼ਹਿਰ ਵਿੱਚਲੇ ਪੱਛਮੀ ਹਲਕੇ ਵਿੱਚ ਵੀ ਸ਼ਾਮ ਨੂੰ  ਹਲਕਾ ਇੰਚਾਰਜ ਮਹਿੰਦਰ ਭਗਤ ਦੀ ਅਗਵਾਈ 'ਚ ਕਿਰਤੀ ਸਮਾਜ ਨਾਲ ਵੱਡੀ ਮੀਟਿੰਗ ਹੋਈ, ਜਿਸ ਵਿੱਚ ਹਾਜ਼ਰੀਨ ਨੇ ਪਵਨ ਟੀਨੂੰ ਨੂੰ  ਭਰੋਸਾ ਦਿਤਾ ਕਿ ਉਹ 1 ਤਾਰੀਖ ਨੂੰ  ਆਪਣਾ ਇੱਕ-ਇੱਕ ਵੋਟ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਾਉਣਗੇ |


72

Share News

Login first to enter comments.

Latest News

Number of Visitors - 136124