ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਸਤੱਵੀਂ
——— ਤੇਰੇ ਮੇਰੇ ਘਰ ਦੀਆਂ ਗੱਲਾਂ ——
ਗੱਲਾਂ ਦੇ ਨਾਲ ਗੱਲਾਂ ਸੁਣੀਆਂ, ਕੰਨੀਂ ਮੈਂ ਖ਼ੁਦ ਕਰਦੀਆਂ ਗੱਲਾਂ।
ਬੰਦਾ ਬੰਦੇ ਦਾ ਦੁਸ਼ਮਣ ਹੋਇਆ, ਦੇਖੀਆਂ ਹੌਕੇ ਭਰਦੀਆਂ ਗੱਲਾਂ।
ਹਰ ਥਾਂ ਤੇ ਬੇਚੈਨੀ ਲੱਭਦੀ, ਬੇਰੌਣਕੇ ਦਿਸਦੇ ਵੇਹੜੇ,
ਕੁਝ ਗੱਲਾਂ ਹੈ ਮੇਰੇ ਘਰ ਦੀਆਂ, ਕੁਝ ਹੈ ਤੇਰੇ ਘਰ ਦੀਆਂ ਗੱਲਾਂ।
ਚੁੱਪ ਕਰਕੇ ਬੈਠੀਆਂ ਗੱਲਾਂ, ਹਾਕਿਮ ਦਾ ਡਰ ਕਿੰਨਾ ਭਾਰਾ,
ਗੱਲਾਂ ਨਾਲ ਜਦ ਗੱਲਾਂ ਹੋਈਆਂ, ਅੰਦਰੋਂ ਦੇਖੀਆਂ ਡਰਦੀਆਂ ਗੱਲਾਂ।
ਖ਼ੈਰ ਕਰੇ ਰੱਬ ਗੱਲਾਂ ਉੱਤੇ, ਇੱਕ ਦੂਜੀ ਨਾਲ ਰਲਕੇ ਬੈਠਣ,
ਗੱਲਾਂ ਇੱਕ ਦੂਜੀ ਗੱਲ ਦੀਆਂ, ਰਹਿਣ ਹਮੇਸ਼ਾਂ ਜਰਦੀਆਂ ਗੱਲਾਂ।
ਬੰਦਾ ਰੱਬ ਦਾ ਗੱਲਾਂ ਨੂੰ ਵੀ, ਸੱਚੀ ਗੱਲ ਕਹਿਣ ਨਹੀਂ ਦਿੰਦਾ,
ਬੰਦਿਆਂ ਮੂੰਹੋਂ ਸੁਣਦੀਆਂ ਪਈਆਂ, ਗੱਲਾਂ ਨੇ ਦਰ ਦਰ ਦੀਆਂ ਗੱਲਾਂ।
ਸ਼ਾਹੂਕਾਰਾਂ ਦੇ ਰੌਲੇ ਰੱਪੇ, ਸ਼ਾਹੂਕਾਰਾਂ ਦੀਆਂ ਧੱਕੇਸ਼ਾਹੀਆਂ,
ਚੰਗੀਆਂ ਭਲੀਆਂ ਸਾਫ਼ ਸੁਥਰੀਆਂ, ਬਿਨਾ ਕਸੁਰੇਂ ਮਰਦੀਆਂ ਗੱਲਾਂ।
'ਇਨਸਾਫ਼'ਅਪਾਂ ਸਾਫ਼ ਸੁਥਰੀਆਂ, ਰਲ ਮਿਲ ਸਾਰੇ ਗੱਲਾਂ ਕਰੀਏ,
ਵੇਹੜੇ ਖੁਸ਼ੀਆਂ ਨਾਲ ਭਰਨਗੀਆਂ, ਤੇਰੇ ਮੇਰੇ ਘਰ ਦੀਆਂ ਗੱਲਾਂ। ਤੇਰੇ ਮੇਰੇ ਘਰ ਦੀਆਂ ਗੱਲਾਂ ——
ਗੱਲਾਂ ਦੇ ਨਾਲ ਗੱਲਾਂ ਸੁਣੀਆਂ, ਕੰਨੀਂ ਮੈਂ ਖ਼ੁਦ ਕਰਦੀਆਂ ਗੱਲਾਂ।
ਬੰਦਾ ਬੰਦੇ ਦਾ ਦੁਸ਼ਮਣ ਹੋਇਆ, ਦੇਖੀਆਂ ਹੌਕੇ ਭਰਦੀਆਂ ਗੱਲਾਂ।
ਹਰ ਥਾਂ ਤੇ ਬੇਚੈਨੀ ਲੱਭਦੀ, ਬੇਰੌਣਕੇ ਦਿਸਦੇ ਵੇਹੜੇ,
ਕੁਝ ਗੱਲਾਂ ਹੈ ਮੇਰੇ ਘਰ ਦੀਆਂ, ਕੁਝ ਹੈ ਤੇਰੇ ਘਰ ਦੀਆਂ ਗੱਲਾਂ।
ਚੁੱਪ ਕਰਕੇ ਬੈਠੀਆਂ ਗੱਲਾਂ, ਹਾਕਿਮ ਦਾ ਡਰ ਕਿੰਨਾ ਭਾਰਾ,
ਗੱਲਾਂ ਨਾਲ ਜਦ ਗੱਲਾਂ ਹੋਈਆਂ, ਅੰਦਰੋਂ ਦੇਖੀਆਂ ਡਰਦੀਆਂ ਗੱਲਾਂ।
ਖ਼ੈਰ ਕਰੇ ਰੱਬ ਗੱਲਾਂ ਉੱਤੇ, ਇੱਕ ਦੂਜੀ ਨਾਲ ਰਲਕੇ ਬੈਠਣ,
ਗੱਲਾਂ ਇੱਕ ਦੂਜੀ ਗੱਲ ਦੀਆਂ, ਰਹਿਣ ਹਮੇਸ਼ਾਂ ਜਰਦੀਆਂ ਗੱਲਾਂ।
ਬੰਦਾ ਰੱਬ ਦਾ ਗੱਲਾਂ ਨੂੰ ਵੀ, ਸੱਚੀ ਗੱਲ ਕਹਿਣ ਨਹੀਂ ਦਿੰਦਾ,
ਬੰਦਿਆਂ ਮੂੰਹੋਂ ਸੁਣਦੀਆਂ ਪਈਆਂ, ਗੱਲਾਂ ਨੇ ਦਰ ਦਰ ਦੀਆਂ ਗੱਲਾਂ।
ਸ਼ਾਹੂਕਾਰਾਂ ਦੇ ਰੌਲੇ ਰੱਪੇ, ਸ਼ਾਹੂਕਾਰਾਂ ਦੀਆਂ ਧੱਕੇਸ਼ਾਹੀਆਂ,
ਚੰਗੀਆਂ ਭਲੀਆਂ ਸਾਫ਼ ਸੁਥਰੀਆਂ, ਬਿਨਾ ਕਸੁਰੇਂ ਮਰਦੀਆਂ ਗੱਲਾਂ।
'ਇਨਸਾਫ਼'ਅਪਾਂ ਸਾਫ਼ ਸੁਥਰੀਆਂ, ਰਲ ਮਿਲ ਸਾਰੇ ਗੱਲਾਂ ਕਰੀਏ,
ਵੇਹੜੇ ਖੁਸ਼ੀਆਂ ਨਾਲ ਭਰਨਗੀਆਂ, ਤੇਰੇ ਮੇਰੇ ਘਰ ਦੀਆਂ ਗੱਲਾਂ।

Login first to enter comments.