पंजाब में किसानों का बड़ा प्रदर्शन, इस दिन बंद करेंगे नेशनल हाईवे
—-———— “ਯੁੱਗ ਦਾ ਦਸਤੂਰ” —————
{ ਬਦਲਦੇ ਯੁੱਗ ਤੇ ਕਵੀ, ਰਾਮ ਸਿੰਘ ਇਨਸਾਫ਼ ਦਾ ਦਰਦ }
“””””””””””””””””””””””””””””””
ਦੇਖੋ ਕੀ ਯੁੱਗ ਦਾ, ਦਸਤੂਰ ਹੁੰਦਾ ਜਾ ਰਿਹਾ।
ਆਦਮੀ ਤੋਂ ਆਦਮੀ, ਬੜਾ ਦੂਰ ਹੁੰਦਾ ਜਾ ਰਿਹਾ।
ਪੈਸੇ ਦੀ ਦੌੜ ਵਿੱਚ, ਰਿਸ਼ਤੇ ਲਿਤਾੜੀ ਜਾ ਰਿਹਾ,
ਰਿਸ਼ਤਾ ਹਰ ਟੁੱਟ ਕੇ, ਚਕਨਾਚੂਰ ਹੁੰਦਾ ਜਾ ਰਿਹਾ।
ਸੱਚ ਫ਼ਾਹੇ ਲਗਦਾ, ਤੇ ਝੂਠ ਬੈਠਾ ਤਖ਼ਤ ਤੇ,
ਕਿਵੇਂ ਯਾਰੋ ਰੱਬ ਨੂੰ, ਮਨਜ਼ੂਰ ਹੁੰਦਾ ਜਾ ਰਿਹਾ।
ਗ਼ੈਰਾਂ ਦੇ ਹੱਕ ਉੱਤੇ ਕਿਵੇਂ, ਲੁੱਟ ਖੋਹ ਹੁੰਦੀ ਪਈ,
ਲੁਟੇਰਾ ਚੌਧਰੀ, ਰੱਬ ਵਾਂਗ, ਮਸ਼ਹੂਰ ਹੁੰਦਾ ਜਾ ਰਿਹਾ।
ਬੰਦੇ ਨੂੰ ਬੰਦਾ ਮਿਲ ਰਿਹਾ, ਮਤਲਬ ਕਿਸੇ ਹੈ ਵਾਸਤੇ,
ਦਿਨੋ ਦਿਨ ਬੰਦਾ ਘੁਮੰਡੀ, ਅਤੇ ਮਗਰੂਰ ਹੁੰਦਾ ਜਾ ਰਿਹਾ।
ਬੇਗ਼ੈਰਤ ਆਦਮੀ, ਤਰੱਕੀ ਦੀਆਂ ਮੰਜ਼ਿਲਾਂ ਛੂਹ ਰਿਹਾ,
ਆਏ ਦਿਨ ਮੰਦੇ ਹਾਲੀਂ, ਮਜ਼ਦੂਰ ਹੁੰਦਾ ਜਾ ਰਿਹਾ।
‘ਇਨਸਾਫ਼’ ਕਸੂਰਵਾਰ ਸਿਰ, ਰੱਖਿਆ ਹੋਇਆ ਤਾਜ ਹੈ,
ਕਸੂਰਵਾਰ ਸ਼ਰ੍ਹੇਆਮ, ਬੇਕਸੂਰ ਹੁੰਦਾ ਜਾ ਰਿਹਾ।
ਦੇਖੋ ਕੀ ਇਸ ਯੁੱਗ ਦਾ, ਦਸਤੂਰ ਹੁੰਦਾ ਜਾ ਰਿਹਾ।
ਆਦਮੀ ਤੋਂ ਆਦਮੀ, ਬੜਾ ਦੂਰ ਹੁੰਦਾ ਜਾ ਰਿਹਾ।






Login first to enter comments.