lਲੁਧਿਆਣਾ ਅੱਜ ਮਿਤੀ 08 ਅਪ੍ਰੈਲ : ਪੰਜਾਬ ਕਾਂਗਰਸ ਜਲੰਧਰ ਕੈਂਟ ਦੇ ਕੋਆਰਡੀਨੇਟਰ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਡਾ ਕਰਨ ਸੋਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਝੁੱਠੇ ਵਾਦੇਆਂ ਦੀ ਬਜਾਏ ਕਮ ਤੇ ਧਿਆਨ ਦਿੱਤਾ ਜਾਂਦਾ ਸੀ ਅਤੇ ਉਸ ਨੇ ਦੇਸ਼ ਦਾ ਬਹੁਪੱਖੀ ਵਿਕਾਸ ਵਿਚ ਅਪਣਾ ਯੋਗਦਾਨ ਪਾਇਆ ਹੈ ।
ਹੁਣ ਦੀ ਵਿਰੋਧੀ ਪਾਰਟੀ ਦੀ ਸਰਕਾਰ ਮੁਫ਼ਤ ਵਾਲੇ ਝੂਠੇ ਲਾਰਿਆਂ ਨਾਲ ਨੋਜਵਾਂਨਾ ਨੂੰ ਭਰਮਾੳਣ ਤੋਂ ਇਲਾਬਾ ਕੁਝ ਨਹੀ ਕਰ ਰਹੀਆਂ, ਸਾਨੂੰ ਬਿਜਲੀ ਮੁਫਤ ਅਤੇ ਸਿਹਤ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਪ੍ਰਦੇਸ਼ ਦੇ ਉਪਰ ਕਰਜਾ ਹੋਰ ਵਧਦਾ ਜਾ ਰਹਿਆਂ ਹਨ । ਜਿਸ ਵਾਰੇ ਪੰਜਾਬ ਪ੍ਰਧਾਨ ਸ਼੍ਰੀ ਰਾਜਾ ਵੜਿੰਗ ਜੀ ਨੇ ਕਿਹਾ ਹੈ ਕਿ ਸਰਕਾਰ ਤੋਂ ਹੁਣ ਵਿਆਜ ਵੀ ਨਹੀਂ ਮੁੜ ਰਿਹਾ ।
ਲੋਕਾਂ ਨੂੰ ਮੁਫ਼ਤ ਦੀ ਆਦਤ ਪਾ ਕੇ ਦੇਸ਼ ਦੇ ਨੋਜਵਾਨਾਂ ਨੂੰ ਅਪਾਹਜ ਨਾ ਕਰੋ।
ਇਸ ਦੀ ਬਜਾਏ ਨਵੀਆਂ ਸਕੀਮਾਂ , ਨਵੇਂ ਕਾਲਜ ਯੁਨੀਵਰਸਟੀਆਂ ਬਣਾੳਣ ਅਤੇ ਨੋਜਵਾਨਾਂ ਨੂੰ ਰੋਜ਼ਗਾਰ ਮੁਹਿਇਆ ਕਰਵਾਉਣ ਬਲ ਧਿਆਨ ਦੇਣਾ ਚਾਹੀਦਾ ਹੈ ਤਾਂ ਪ੍ਰਦੇਸ਼ ਨੂੰ ਕਰਜਾ ਮੁਕਤ ਕਰ ਕੇ ਤਰੱਕੀ ਬਲ ਵਧਾਇਆ ਜਾ ਸਕੇ । ਸੌਨੀ ਨੇ ਕਿਹਾ ਗੱਲਾਂ ਘੱਟ ਤੇ ਕੰਮ ਜ਼ਿਆਦਾ ਹੋਣਾ ਚਾਹੀਦਾ ਹੈ ।

Login first to enter comments.