Thu, 10 Sep 2026
Post Details

ਸਰਦਾਰ ਚਰਨਜੀਤ ਸਿੰਘ ਬਾਵਾ ਸਾਬਕਾ ਪੁਲਸ ਕਪਤਾਨ ਅਤੇ ਇੰਡੀਆ ਫੁੱਟਬਾਲ ਟੀਮ ਦੇ ਗੋਲਕੀਪਰ 88 ਸਾਲ ਦੀ ਉਮਰ ਵਿੱਚ ਦੇਹਾਂਤ

ਅੱਜ ਮਿਤੀ 03 ਅਪ੍ਰੈਲ (ਵਿਕ੍ਰਾਤ ਮਦਾਨ ) ਸਰਦਾਰ ਚਰਨਜੀਤ ਸਿੰਘ ਬਾਵਾ ਸਾਬਕਾ ਪੁਲਸ ਕਪਤਾਨ ਅਤੇ ਇੰਡੀਆ ਫੁੱਟਬਾਲ ਟੀਮ ਦੇ ਗੋਲਕੀਪਰ 88 ਸਾਲ ਦੀ ਉਮਰ ਭੋਗ ਕੇ 2 April ਨੂੰ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ.
ਉਹਨਾਂ ਨੇ ਪੰਜਾਬ ਪੁਲਸ ਦੀ ਫੁੱਟਬਾਲ ਟੀਮ ਨੂੰ ਕਈ ਟੂਰਨਾਮੈਂਟ ਜਿੱਤਣ ਵਿੱਚ ਯੋਗਦਾਨ ਪਾਇਆ ਤੇ ਆਪਣੇ ਸਮੇਂ ਦੇ ਬੜੇ ਵਧੀਆ ਫੁੱਟਬਾਲ ਖਿਡਾਰੀ ਹੋਏ. 
ਉਹਨਾਂ ਨੂੰ ਭਾਰਤ ਸਰਕਾਰ ਵਲੋਂ  President Police Medal ਨਾਲ ਵੀ ਨਿਵਾਜਿਆ ਗਿਆ. ਉਹਨਾਂ ਨੇ ਆਪਣੀ ਪੁਲਸ ਸਰਵਿਸ ਬੜੀ ਇਮਾਨਦਾਰੀ ਅਤੇ ਬਹਾਦਰੀ ਨਾਲ ਨਿਭਾਈ.
ਉਹਨਾ ਨੇ ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ ਵਿੱਚ ਬਤੌਰ ਸੁਪਰਡੈਂਟ ਪੁਲਸ ਵਜੋਂ ਨੌਕਰੀ ਨੂੰ ਬਾਖੂਬੀ ਅੰਜਾਮ ਦਿੱਤਾ.
ਉਹਨਾਂ ਨੇ ਕੁਝ ਸਮਾਂ NRI Sabha ਜਲੰਧਰ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ. 
 ਉਹਨਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ 5 ਅਪ੍ਰੈਲ ਦੁਪਹਿਰ ਬਾਰਾਂ ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਏਗਾ.

Comments

No comments yet.



Latest News

Number of Visitors - 217392

Share this Post