Sat, 11 Jul 2026

ਬਲਰਾਜ ਠਾਕੁਰ ਅੱਜ ਉਚੇਚੇ ਤੌਰ 'ਤੇ ਸਥਾਨਕ ਟਾਵਰ ਟਾਊਨ ਮਨਮੋਹਨ ਬੰਗਾ ਅਤੇ ਨਵਯੁਕਤ ਮਹਿਲਾ ਜ਼ਿਲਾ ਪ੍ਰਧਾਨ ਪ੍ਰੋਫੈਸਰ ਅਨੂਰਾਧਾ ਬੰਗਾ ਦੇ ਗ੍ਰਹਿ ਵਿਖੇ ਪਹੁੰਚੇ।

ਸਾਬਕਾ ਕਾਂਗਰਸ ਜ਼ਿਲਾ ਪ੍ਰਧਾਨ ਬਲਰਾਜ ਠਾਕੁਰ ਨੇ ਅਨੁਰਾਧਾ ਬੰਗਾ ਨੂੰ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰੈਜੀਡੈਂਟ ਨਿਯੁਕਤ ਕੀਤੇ ਜਾਣ 'ਤੇ ਹਾਰਦਿਕ ਸ਼ੁਭਕਾਮਨਾਵਾਂ  ਦਿੱਤੀਆਂ ।

ਜਲੰਧਰ:ਅੱਜ ਮਿਤੀ 11 ਜੁਲਾਈ (ਸੋਨੂੰ) : ਕੌਂਸਲਰ ਵਾਰਡ ਨੰਬਰ 32 ਅਤੇ ਜਲੰਧਰ ਦੇ ਸੀਨੀਅਰ ਕਾਂਗਰਸ ਨੇਤਾ ਬਲਰਾਜ ਠਾਕੁਰ ਅੱਜ ਉਚੇਚੇ ਤੌਰ 'ਤੇ ਸਥਾਨਕ ਟਾਵਰ ਟਾਊਨ ਸਥਿਤ ਪ੍ਰਾਪਰਟੀ ਅਤੇ ਕੰਸਟ੍ਰਕਸ਼ਨ ਕਾਰੋਬਾਰੀ ਮਨਮੋਹਨ ਬੰਗਾ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਨੇ ਅਨੁਰਾਧਾ ਬੰਗਾ ਨੂੰ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰੈਜੀਡੈਂਟ ਨਿਯੁਕਤ ਕੀਤੇ ਜਾਣ 'ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
​ਇਸ ਸ਼ੁਭ ਮੌਕੇ 'ਤੇ ਉਨ੍ਹਾਂ ਦੇ ਨਾਲ ਪਿੰਡ ਖ਼ੁਰਲਾ ਕਿੰਗਰਾ ਤੋਂ ਪਰਦੀਪ ਦਾਦਰਾ, ਮਹਿੰਦਰ ਪਾਲ ਦਾਦਰਾ, ਕਪਿਲ ਦੇਵ ਚੌਹਾਨ ਵੀ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ 'ਤੇ ਵਧਾਈ ਦੇਣ ਲਈ ਪਹੁੰਚੇ। ਇਸ ਦੇ ਨਾਲ ਹੀ ਟਾਵਰ ਟਾਊਨ ਦੀਆਂ ਮਹਿਲਾਵਾਂ ਵਿੱਚੋਂ ਸਰੋਜ ਰਸੂਲਪੁਰੀ, ਸਿਮਰਨ ਚਾਹਲ, ਸੇਜਲ ਚਾਹਲ ਆਦਿ ਨੇ ਵੀ ਬੰਗਾ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚ ਕੇ ਅਨੁਰਾਧਾ ਬੰਗਾ ਨੂੰ ਇਸ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ।
​ਕੌਂਸਲਰ ਵਾਰਡ ਨੰਬਰ 32 ਅਤੇ ਜਲੰਧਰ ਦੇ ਸੀਨੀਅਰ ਕਾਂਗਰਸ ਨੇਤਾ ਬਲਰਾਜ ਠਾਕੁਰ ਅਤੇ ਆਏ ਹੋਏ ਪਤਵੰਤਿਆਂ ਨੇ ਕਿਹਾ ਕਿ ਅਨੁਰਾਧਾ ਬੰਗਾ ਦੀ ਮਿਹਨਤ ਅਤੇ ਸਮਰਪਣ ਸਦਕਾ ਸੰਗਠਨ ਨੂੰ ਬਹੁਤ ਮਜ਼ਬੂਤੀ ਮਿਲੇਗੀ। ਮਨਮੋਹਨ ਬੰਗਾ ਅਤੇ ਸਮੂਹ ਪਰਿਵਾਰ ਵੱਲੋਂ ਕੌਂਸਲਰ ਬਲਰਾਜ ਠਾਕੁਰ ਜੀ, ਖ਼ੁਰਲਾ ਕਿੰਗਰਾ ਦੇ ਸਾਥੀਆਂ ਅਤੇ ਟਾਵਰ ਟਾਊਨ ਦੀਆਂ ਸਾਰੀਆਂ ਮਹਿਲਾਵਾਂ ਦਾ ਘਰ ਪਹੁੰਚ ਕੇ ਹੌਸਲਾ ਅਫ਼ਜ਼ਾਈ ਕਰਨ ਲਈ ਵਿਸ਼ੇਸ਼ ਸ਼ੁਕਰਾਨਾ ਕੀਤਾ ਗਿਆ।


500

Share News

Comments

No comments yet.



Latest News

Number of Visitors - 172956