Fri, 23 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕੁੱਕੀ ਢਾਬ ਚੌਂਕ 'ਚ 'ਕਲੀਨ ਐਂਡ ਗ੍ਰੀਨ' ਮੁਹਿੰਮ ਦੀ ਮੁਹਿੰਮ ਲਗਾਤਾਰ ਜਾਰੀ

 

 

 

G2M ਜਲੰਧਰ, 23 ਅਕਤੂਬਰ 2026 (ਮਿੱਠਾਪੁਰ/ਕੁੱਕੀ ਢਾਬ ਚੌਂਕ) -* ਕੁੱਕੀ ਢਾਬ ਚੌਂਕ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਇਲਾਕਾ ਨਿਵਾਸੀਆਂ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ। ਇਸ ਤਹਿਤ ਚੌਂਕ ਵਿਖੇ *"ਕੁੱਕੀ ਢਾਬ ਕਲੀਨ ਐਂਡ ਗ੍ਰੀਨ"* ਅਤੇ *"ਆਓ ਪੰਜਾਬ ਬਚਾਈਏ - ਨਸ਼ਾ ਮੁਕਤ ਹਰਾ-ਭਰਾ ਪੰਜਾਬ ਬਣਾਈਏ"* ਦਾ ਸੁਨੇਹਾ

 

ਇਸ ਮੌਕੇ ਤੇ ਰਾਜਾ ਗਾਰਡਨ, ਬੈਂਕ ਕਲੋਨੀ ਅਤੇ ਆਸ-ਪਾਸ ਦੀਆਂ ਕਲੋਨੀਆਂ ਦੇ ਪ੍ਰਬੁੱਧ ਵਿਅਕਤੀਆਂ ਨੇ ਇਕੱਠੇ ਹੋ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ। ਸੇਵਾਦਾਰਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸਿਰਫ ਸਫਾਈ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਇਲਾਕੇ ਨੂੰ ਅਪਰਾਧ ਮੁਕਤ ਬਣਾਉਣਾ ਵੀ ਹੈ।

 

ਉਨ੍ਹਾਂ ਕਿਹਾ ਕਿ ਚੌਂਕ ਵਿੱਚ ਲੱਗੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਕਾਰਨ ਰੋਜ਼ਾਨਾ ਟ੍ਰੈਫਿਕ ਜਾਮ, ਲੜਾਈ-ਝਗੜਾ ਅਤੇ ਗੰਦਗੀ ਦੀ ਸਮੱਸਿਆ ਬਣੀ ਰਹਿੰਦੀ ਹੈ, ਜਿਸਦਾ ਬੁਰਾ ਅਸਰ ਸਕੂਲੀ ਬੱਚਿਆਂ ਅਤੇ ਔਰਤਾਂ 'ਤੇ ਪੈਂਦਾ ਹੈ। ਇਸ ਮੁਹਿੰਮ ਰਾਹੀਂ ਸੇਵਾਦਾਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਕਿ ਜੇਕਰ ਹਰ ਇਲਾਕਾ ਆਪਣੇ ਪੱਧਰ 'ਤੇ ਜਾਗਰੂਕ ਹੋ ਜਾਵੇ ਤਾਂ ਪੰਜਾਬ ਨੂੰ ਮੁੜ ਤੋਂ ਸੋਹਣਾ ਅਤੇ ਰੰਗਲਾ ਬਣਾਇਆ ਜਾ ਸਕਦਾ ਹੈ।

 

ਇਸ ਮੌਕੇ ਤੇ ਸਮਾਜ ਸੇਵੀ ਹਾਜ਼ਰ ਸਨ।

Comments

No comments yet.



Latest News

Number of Visitors - 236724

Share this Post